ਪਰਮਿੰਦਰ ਸਿੰਘ ਪਿੰਕੀ ਵੱਲੋਂ ਲੋੜਵੰਦਾਂ ਨੂੰ ਵੰਡੇ ਟਰਾਈਸਾਈਕਲ
ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਲੋੜਵੰਦਾਂ ਨੂੰ ਵੰਡੇ ਟਰਾਈਸਾਈਕਲ
Publish Date: Thu, 09 Apr 2026 03:50 PM (IST)
Updated Date: Fri, 10 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਛਾਉਣੀ ਦੇ ਨੇਤਾ ਸੁਭਾਸ਼ ਚੰਦਰ ਬੋਸ ਪਾਰਕ ਸ਼ਨੀ ਮੰਦਰ ਦੇ ਨੇੜੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਲੋੜਵੰਦਾਂ ਨੂੰ 10 ਟਰਾਈ ਸਾਈਕਲ ਦਿੱਤੇ ਗਏ ਹਨ।ਇਸ ਤੋਂ ਪਹਿਲਾ ਪਿੰਕੀ ਵੱਲੋਂ ਬਾਗੀ ਪਾਰਕ ’ਚ ਵੀ ਟਰਾਈਸਾਈਕਲ ਵੰਡੇ ਗਏ ਸਨ। ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕੁੱਲ 50 ਟਰਾਈ ਸਾਈਕਲਾਂ ਲਈ ਐੱਮਪੀ ਫੰਡ ਵਿੱਚੋਂ ਸੈਸ਼ਨ ਪੈਸੇ ਮਨਜੂਰ ਕਰਵਾਏ ਗਏ ਹਨ। ਪਿੰਕੀ ਦੇ ਇਸ ਕਾਰਜ ਨੂੰ ਦੇਖਦੇ ਹੋਏ ਅੰਗਹੀਣ ਵਿਅਕਤੀਆਂ ਨੂੰ ਇੰਝ ਮਹਿਸੂਸ ਹੋਇਆ ਜਿਸ ਤਰ੍ਹਾਂ ਉਨਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ। ਟਰਾਈਸਾਈਕਲ ਲੈਣ ਪੁੱਜੇ ਅੰਗਹੀਣ ਵਿਅਕਤੀਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਉਹ ਇਨ੍ਹਾਂ ਟਰਾਈ ਸਾਈਕਲਾਂ ਲਈ ਦਰ ਦਰ ਭਟਕ ਰਹੇ ਸਨ। ਪਰ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਪਿੰਕੀ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਇਹ ਸਾਈਕਲ ਹਰ ਲੋੜਵੰਦ ਨੂੰ ਦਿੱਤੇ ਹਨ।
ਇਸ ਮੌਕੇ ਬਲਾਕ ਪ੍ਰਧਾਨ ਰਜਨੀਸ਼ ਗੋਇਲ, ਰੂਪ ਨਰਾਇਣ, ਰਾਜਾ ਪ੍ਰਧਾਨ, ਸਤੀਸ਼ ਸ਼ਰਮਾ ਅਤੇ ਡਾਕਟਰ ਹਰਮੇਸ਼ ਨੇ ਦੱਸਿਆ ਕਿ ਇਹ ਸਪੈਸ਼ਲ ਬੱਚੇ ਹੁੰਦੇ ਹਨ ਇਨ੍ਹਾਂ ਦੀ ਹਿਫਾਜ਼ਤ ਕੋਈ ਕੋਈ ਹੀ ਕਰਦਾ ਹੈ। ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਮਾਪਿਆਂ ਨੂੰ ਬਹੁਤ ਔਖਾ ਹੁੰਦਾ ਹੈ। ਪਰ ਪਰਮਿੰਦਰ ਸਿੰਘ ਪਿੰਕੀ ਨੇ ਇਨ੍ਹਾਂ ਨੂੰ ਟਰਾਈਸਾਈਕਲ ਦੇ ਕੇ ਦੁਨੀਆਂ ਦਿਖਾਉਣ ਲਈ ਇਹ ਬਹੁਤ ਵੱਡੀ ਮਨੁੱਖਤਾ ਦੀ ਸੇਵਾ ਹੈ ਇਹੋ ਜਿਹੇ ਨੇਕ ਕੰਮ ਕੀਤੇ ਹਨ, ਜੋ ਕੋਈ ਵਿਰਲਾ ਨੇਤਾ ਹੀ ਕਰਦਾ ਹੈ ਤੇ ਇਹ ਸੇਵਾ ਬਹੁਤ ਹੀ ਸਲਾਂਘਾਯੋਗ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਯਕੂਪ ਭੱਟੀ, ਵਿਲਸਨ, ਬੇਅੰਤ ਸ਼ਿਕਰੀ, ਸੁਭਾਸ਼ ਮਿੱਤਰ, ਰਵੀ ਤਾਈਲ, ਸੁਰਜੀਤ ਸੇਠੀ, ਗੋਰਾ ਸਰਪੰਚ, ਰੁਪਿੰਦਰ ਖਾਈ, ਬਿੱਟੂ ਜੋਸ਼ਨ, ਮਨਿੰਦਰ ਹਾਂਡਾ, ਸਰਪੰਚ ਪੂਰਨ ਭੱਟੀ, ਮਲਕੀਤ ਅੱਕੂਵਾਲਾ, ਐੱਮਸੀ ਰਿਸ਼ੀ ਸ਼ਰਮਾ, ਪੁਨੀਤ ਜੈਸਵਾਲ, ਸਰਵਨ ਸਿੰਘ ਨੰਬਰਦਾਰ, ਯਾਦਵਿੰਦਰ ਗਿੱਲ ਆਦਿ ਸਾਰੇ ਹਾਜ਼ਰ ਸਨ।