ਮਹਿੰਗਾਈ ਖ਼ਿਲਾਫ਼ ਜ਼ੀਰਾ ਵਿੱਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਬੈਲ ਤੇ ਕੱਢਿਆ ਰੋਸ ਮਾਰਚ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਦੇਸ਼ ਵਿੱਚ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਵਿਧਾਨ ਸਭਾ ਹਲਕਾ ਜ਼ੀਰਾ ਵਿਚ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਤੇ ਕਾਂਗਰਸੀ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਬੈਲ ਗੱਡੀ ਤੇ ਸਾਈਕਲਾਂ ਰਾਹੀਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ। ਜ਼ੀਰਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਆਮ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਗੰਭੀਰ ਨਹੀਂ ਹੈ। ਮਹਿੰਗਾਈ ਨੇ ਲੋਕਾਂ ਨੂੰ ਪੁਰਾਣੇ ਅਤੇ ਵਾਤਾਵਰਣ ਪੱਖੀ ਸਾਧਨਾਂ ਵੱਲ ਮੁੜਨ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਾ ਹੋਵੇ ਕਿ ਲੋਕਾਂ ਨੂੰ ਆਪਣੇ ਸਾਧਨ ਕਬਾੜ ਵਿੱਚ ਵੇਚਣੇ ਪੈ ਜਾਣ ਕਿਉਂਕਿ ਪੈਟਰੋਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਲੋਕਾਂ ਦੀ ਆਰਥਿਕ ਕਮਰ ਤੋੜ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਤੁਰੰਤ ਪੈਟਰੋਲ,ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਨਾ ਘਟਾਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੇ ਦਫਤਰਾਂ, ਮੰਤਰੀਆਂ ਦੀਆਂ ਕੋਠੀਆਂ ਅਤੇ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਸਤਨਾਮ ਸਿੰਘ, ਸਾਬਕਾ ਪ੍ਰਧਾਨ ਡਾ ਰਸ਼ਪਾਲ ਸਿੰਘ, ਕੌਂਸਲ ਗੁਰਭਗਤ ਗਿੱਲ ਗੋਰਾ ਐਮ.ਸੀ, ਲਖਵਿੰਦਰ ਸਿੰਘ ਜੌੜਾ, ਹਰਭਜਨ ਸਿੰਘ ਸਭਰਾ, ਸ਼ਹਿਰੀ ਪ੍ਰਧਾਨ ਜੀਰਾ ਹਰੀਸ਼ ਤਾਂਗਰਾ, ਬਲਵਿੰਦਰ ਸਿੰਘ ਭੋਲਾ, ਸੁਖਪਾਲ ਸਿੰਘ ਪੀ.ਡੀ.ਐਫ ਏ, ਸਿਮਰਨਜੀਤ ਸਿੰਘ ਵਿਰਕ ਘੁਦੂਵਾਲਾ, ਮੇਹਰ ਸਿੰਘ ਬਾਹਰਵਾਲੀ, ਕਾਂਗਰਸ ਪਾਰਟੀ ਮੱਲਾਂਵਾਲਾ ਦੇ ਪ੍ਰਧਾਨ ਸੱਤਪਾਲ ਚਾਵਲਾ ਪ੍ਰਧਾਨ,ਸਰਵਨ ਮਸੀਹ, ਰਣਜੀਤ ਸਿੰਘ ਰਾਏ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਲਜਿੰਦਰ ਸਿੰਘ ਮੱਲੂਵਾਲੀਏ ਵਾਲਾ, ਸੁਮਨ ਸਿੰਘ ਚੱਕ ਖੰਨਾ, ਸੁਰਿੰਦਰ ਸਿੰਘ ਖੰਨਾ, ਸੁਖਦੇਵ ਸਿੰਘ ਗਾਦੜੀ ਵਾਲਾ, ਅਮਰ ਸਿੰਘ, ਜਸਕਰਨ ਸਿੰਘ ਸਿੱਧੂ ਸਨ੍ਹੇਰ, ਪੰਕਜ ਸਿੰਘ ਛਾਬੜਾ ,ਹਰਪ੍ਰੀਤ ਸਿੰਘ ਸਨ੍ਹੇਰ, ਹਰਮਨਦੀਪ ਸਿੰਘ ਬੰਡਾਲਾ, ਦਿਲਪ੍ਰੀਤ ਸਿੰਘ ਮਹੀਆਂ ਵਾਲਾ, ਅਮਨ ਜੀਰਾ, ਸੁਖਵਿੰਦਰ ਸਿੰਘ, ਗੁਰਜੋਤ ਸਿੰਘ ਸਭਰਾ, ਅਵਤਾਰ ਸਿੰਘ ਮਹੀਆ ਵਾਲਾ, ਰਵਿੰਦਰ ਸਿੰਘ ਫੇਰੋਕੇ, ਗੁਰਮੀਤ ਸਿੰਘ ਸ਼ਾਹਬੁੱਕਰ, ਅਮਰੀਕ ਸਿੰਘ ਸ਼ਾਹਬੁੱਕਰ ,ਚਰਨਜੀਤ ਸਿੰਘ ਸ਼ਾਹ ਅਬੂ ਬੁਕਰ, ਜਸਵੰਤ ਸਿੰਘ ਬਿੱਲਾ, ਆਤਮਾ ਸਿੰਘ ਦੂਲੇਵਾਲਾ, ਕਿੱਕਰ ਸਿੰਘ ਚਾਹਲਾਂ, ਗੁਰਵਿੰਦਰ ਸਿੰਘ ਮੱਲ, ਸੁਖਦੇਵ ਸਿੰਘ ਚਾਹਲ, ਜੋਰਾਵਰ ਸਿੰਘ, ਅੰਗਰੇਜ ਸਿੰਘ ,ਬੋਹੜ ਸਿੰਘ ਖੰਨਾ, ਗੁਰਨਾਮ ਸਿੰਘ ਖੰਨਾ, ਜਸਕਰਨ ਸਿੰਘ ਬਸਤੀ ਸ਼ਾਮੇ ਵਾ, ਗੁਰਲਾਲ ਸਿੰਘ ਗੋਰਾ ਸਦਰ ਵਾਲਾ, ਰਮਨਦੀਪ ਰਸੂਲਪੁਰ, ਗੁਰਪ੍ਰੀਤ ਸਿੰਘ ਬੰਟੀ ਵਰਿਆਂ, ਗੁਰਲਾਭ ਸਿੰਘ ਕੁਤਬਪੁਰਾ, ਅੰਗਰੇਜ ਸਿੰਘ ਘੁਦੂ ਵਾਲਾ, ਸਤਨਾਮ ਸਿੰਘ ਜੋਗੇਵਾਲਾ, ਰਾਜਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਲੱਲੇ ,ਪੂਰਨ ਸਿੰਘ ਸ਼ੇਰ ਸਿੰਘ ਵਾਲਾ, ਸੁਖਵਿੰਦਰ ਸਿੰਘ ਬੰਡਾਲਾ ਨੌ ਬੰਬ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਲਾਲੀ ਸਨੇਰ, ਪ੍ਰਤਾਪ ਸਿੰਘ ਬੰਡਾਲਾ, ਸੁਖਦੇਵ ਸਿੰਘ ਗਾਦੜੀ ਵਾਲਾ, ਬਲਦੇਵ ਸਿੰਘ ਖਿਆਲੀ ਨੰਬਰਦਾਰ, ਬਲਵਿੰਦਰ ਸਿੰਘ, ਜਸਵੰਤ ਸਿੰਘ ਜੱਜ, ਜਸਕਰਨ ਸਿੰਘ ਮਲਸੀਆਂ, ਸੁਖਪ੍ਰੀਤ ਸਿੰਘ ਸੀਪਾ, ਜਰਨੈਲ ਸਿੰਘ ਮਹੀਆ ਵਾਲਾ, ਕਾਰਜ ਸਿੰਘ ਮੱਲੂਵਾਲੀਏ ਵਾਲਾ, ਨਸੀਬ ਸਿੰਘ ਖਾਲਸਾ, ਬਲਜੀਤ ਸਿੰਘ ਨੰਬਰਦਾਰ , ਗੈਰੀ ਸੂਦਾਂ, ਸੰਦੀਪ ਸਿੰਘ, ਰੋਮਸ, ਲਵਜੀਤ ਸਿੰਘ, ਪੋਰਸ, ਥੋ, ਸੁਲੇਮਾਨ, ਸੈਮੂਵਲ ,ਜੈਮਸ, ਭੋਲਾ, ਗਗਨਦੀਪ ਸਿੰਘ ਵਾੜਾ ਪੋਹਵਿੰਡ, ਜਨਕ ਰਾਜ ਵਾੜਾ ਪੋਹਵਿੰਡ, ਕੁਲਦੀਪ ਸਿੰਘ ਸੁੱਖੇ ਵਾਲਾ, ਗੁਰਦੀਪ ਸਿੰਘ ਸੁੱਖੇ ਵਾਲਾ, ਗੁਰਨੈਬ ਸਿੰਘ ਵਾੜਾ ਪੋਹਵਿੰਡ ਅਤੇ ਹੋਰ ਕਈ ਕਾਂਗਰਸ ਵਰਕਰ ਹਾਜ਼ਰ ਰਹੇ।