ਦਵਿੰਦਰ ਕੌਰ ਸਾਬਕਾ ਸਰਪੰਚ ਦੇ ਅਚਾਨਕ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਦਵਿੰਦਰ ਕੌਰ ਸਾਬਕਾ ਸਰਪੰਚ ਦੇ ਅਚਾਨਕ ਦੇਹਾਂਤ ’ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਾਹੜਾ ਸਮੇਤ ਹੋਰਾਂ
Publish Date: Fri, 15 May 2026 04:03 PM (IST)
Updated Date: Fri, 15 May 2026 04:03 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਵੇਰਕਾ ਫਿਰੋਜ਼ਪੁਰ ਡੇਅਰੀ ਦੇ ਚੇਅਰਮੈਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਓਬੀਸੀ ਡਿਪਾਰਟਮੈਂਟ ਦੇ ਨੈਸ਼ਨਲ ਕੋਆਰਡੀਨੇਟਰ ਤੇ ਜੰਮੂ-ਕਸ਼ਮੀਰ ਇੰਚਾਰਜ਼ ਗੁਰਭੇਜ ਸਿੰਘ ਟਿੱਬੀ ਦੀ ਛੋਟੀ ਭੈਣ ਦਵਿੰਦਰ ਕੌਰ, ਸਾਬਕਾ ਸਰਪੰਚ ਤੇ ਅਮਨਦੀਪ ਸਿੰਘ ਮੋਮੀ ਸਾਬਕਾ ਸਰਪੰਚ ਭਾਗੋ ਕੇ ਦੀ ਪਤਨੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਮੈਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਬਰਿੰਦਰਜੀਤ ਸਿੰਘ ਪਾਹੜਾ, ਬਾਬਾ ਸੁੱਚਾ ਸਿੰਘ ਗੁਰਦੁਆਰਾ ਨਾਨਕਸਰ ਛਾਂਗਾ, ਬਾਬਾ ਦਰਸ਼ਨ ਸਿੰਘ ਬੋਰੀ ਵਾਲਾ ਗੁਰਦੁਆਰਾ ਢਾਬਸਾਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਰਮਿੰਦਰ ਆਂਵਲਾ, ਆਸ਼ੂ ਬੰਗੜ, ਰਿੰਕੂ ਗਰੋਵਰ ਸਾਬਕਾ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ, ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰਜਿੰਦਰ ਛਾਬੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਕਾਗਰਸ ਚਮਕੌਰ ਸਿੰਘ ਢੀਂਡਸਾ, ਰਾਜ ਬਖਸ ਕੰਬੋਜ਼ ਚੇਅਰਮੈਨ ਓਬੀਸੀ ਡਿਪਾਰਟਮੈਂਟ ਕਾਂਗਰਸ ਪਾਰਟੀ, ਕੁਲਦੀਪ ਸਿੰਘ ਭੁੱਲਰ, ਜਸਬੀਰ ਸਿੰਘ ਜੋਸਨ ਡੇਅਰੀ, ਰਾਹੁਲ ਗੁਪਤਾ ਐੱਮਡੀ ਮਿਲਕਫੈੱਡ ਪੰਜਾਬ, ਤਜਿੰਦਰ ਸਿੰਘ ਬਰਾੜ ਡਾਇਰੈਕਟਰ ਮਿਲਕਫੈੱਡ ਪੰਜਾਬ, ਜਥੇਦਾਰ ਗੁਰਦੀਪ ਸਿੰਘ ਗੁਰਾਲੀ ਡਾਇਰੈਕਟਰ ਮਿਲਕ ਯੂਨੀਅਨ ਫ਼ਿਰੋਜ਼ਪੁਰ, ਸੁਗਿਆਣ ਪ੍ਰਸ਼ਾਦ ਸਿੰਘ ਜਰਨਲ ਮੈਨੇਜਰ ਵੇਰਕਾ ਫ਼ਿਰੋਜ਼ਪੁਰ, ਸੁਬੋਧ ਕੁਮਾਰ ਜਨਰਲ ਮੈਨੇਜਰ ਵੇਰਕਾ ਫ਼ਰੀਦਕੋਟ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਲੱਲਣ ਸਿੰਘ ਸਾਬਕਾ ਵਿਧਾਇਕ ਉੱਤਰ ਪ੍ਰਦੇਸ਼, ਵਰਦੇਵ ਸਿੰਘ ਨੋਨੀ ਮਾਨ, ਅਨੁਮੀਤ ਸਿੰਘ ਹੀਰਾ ਸੋਢੀ, ਸਰਬਜੀਤ ਸਿੰਘ ਬੋਬੀ ਬਾਠ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਸੁਖਵਿੰਦਰ ਸਿੰਘ ਅਟਾਰੀ, ਜਸਦੀਪ ਸਿੰਘ ਕੰਬੋਜ਼ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ, ਸਾਬ ਸਿੰਘ ਥਿੰਦ ਕਨੇਡਾ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਊਡੇਸ਼ਨ ਕੈਨੇਡਾ, ਡਾ. ਗੁਰਿੰਦਰਪਾਲ ਸਿੰਘ ਜੋਸਨ ਪ੍ਰਧਾਨ ਸਾਰਾਗੜ੍ਹੀ ਫਾਊਡੇਸਨ ਅਮਰੀਕਾ, ਗੁਰਦੇਵ ਸਿੰਘ ਜਰਨਲ ਮੈਨੇਜਰ ਮੁੱਖ ਦਫ਼ਤਰ ਮਿਲਕਫੈਡ ਪੰਜਾਬ, ਲਖਵਿੰਦਰ ਸਿੰਘ ਜੌੜਾ, ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਸੰਧੂ, ਸੈਂਡੀ ਸ਼ਰਮਾ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਵਾ ਕੀਤਾ।