ਵੱਖ ਵੱਖ ਵਾਰਡਾਂ ਤੇ ਕਾਲੋਨੀਆਂ ’ਚ ਨਗਰ ਨਿਗਮ ਨੇ ਕਰਵਾਈ ਫੋਗਿੰਗ
ਵੱਖ ਵੱਖ ਵਾਰਡਾਂ ਤੇ ਕਾਲੋਨੀਆਂ ਵਿੱਚ ਨਗਰ ਨਿਗਮ ਵਲੋਂ ਕਰਵਾਈ ਗਈ ਫੋਗਿੰਗ
Publish Date: Sun, 19 Apr 2026 03:51 PM (IST)
Updated Date: Sun, 19 Apr 2026 03:54 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰੇਸ਼ਾਂ ਹੇਠ ਨਗਰ ਨਿਗਮ ਅਬੋਹਰ ਤੇ ਸਿਹਤ ਵਿਭਾਗ ਵੱਲੋਂ ਅਬੋਹਰ ਸ਼ਹਿਰ ਵੀ ਹਾਂ ਵੱਖ-ਵੱਖ ਵਾਰਡਾਂ ਤੇ ਕਲੋਨੀਆਂ ਵਿੱਚ ਡੇਂਗੂ ਦੇ ਖਾਤਮੇ ਲਈ ਫੋਗਿੰਗ ਕਰਵਾਈ ਗਈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਬੋਹਰ ਤੋਂ ਹਲਕਾ ਇੰਚਾਰਜ ਅਰੁਣ ਨਾਰੰਗ ਵੱਲੋਂ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਫੋਗਿੰਗ ਮਸ਼ੀਨਾਂ ਸਮੇਤ ਰਵਾਨਾ ਕੀਤਾ ਗਿਆ! ਇਹਨਾਂ ਟੀਮਾਂ ਵੱਲੋਂ ਅਬੋਹਰ ਸ਼ਹਿਰ ਦੇ ਚੰਡੀਗੜ੍ਹ ਮੁਹੱਲਾ, ਜੈਨ ਨਗਰੀ, ਧਰਮ ਨਗਰੀ, ਜੰਮੂ ਬਸਤੀ, ਅਬੋਹਰ ਕਲੱਬ, ਅਨੰਦ ਨਗਰੀ, ਆਰਿਆ ਨਗਰ, ਵਾਰਡ ਨੰਬਰ 1 ਤੇ 2 ਵਿਖੇ ਡੇਂਗੂ ਦੇ ਬਚਾਅ ਲਈ ਫੋਗਿੰਗ ਕਰਵਾਈ ਗਈ ਹੈ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਆਗਾਮੀ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਡੇਂਗੂ ਮਲੇਰੀਆ ਤੋਂ ਬਚਾਓ ਲਈ ਸ਼ਹਿਰ ਭਰ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ! ਉਹਨਾਂ ਕਿਹਾ ਕਿ ਬਦਲਦੇ ਮੌਸਮ ਦੇ ਚੱਲਦੇ ਆਂ ਮੱਛਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਦਿਨਾਂ ਵਿੱਚ ਬਰਸਾਤੀ ਮੌਸਮ ਆਉਣ ਤੇ ਇਲਾਕੇ ਵਿੱਚ ਮੱਛਰਾਂ ਦੇ ਕਾਰਨ ਡੇਂਗੂ ਤੇ ਮਲੇਰੀਆ ਫੈਲਣ ਦਾ ਖਤਰਾ ਵਧਿਆ ਹੈ ਜਿਸ ਨੂੰ ਦੇਖਦਿਆਂ ਸ਼ਹਿਰ ਭਰ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੇ ਰਿਕਾਰਡ ਅਨੁਸਾਰ ਜਿਹੜਾ ਏਰੀਆ ਜਿਆਦਾ ਡੇਂਗੂ ਪ੍ਰਭਾਵਿਤ ਸੀ ਪਹਿਲਾਂ ਉਸ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਹਰ ਨਗਰ, ਕਸਬੇ ਤੇ ਵਾਰਡ ਵਿੱਚ ਫੋਗਿੰਗ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਦੀ ਸਹਾਇਤਾ ਨਾਲ ਇਹ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਆਉਣ ਵਾਲੇ ਸਮੇਂ ਵਿੱਚ ਡੇਂਗੂ ਵਰਗੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਸਾਫ-ਸੁਥਰਾ ਤੇ ਸ਼ਹਿਰ ਵਾਸੀ ਸਿਹਤ ਪੱਖੋਂ ਤੰਦਰੁਸਤ ਰਹਿਣ ਇਸ ਲਈ ਇਹ ਗਤੀਵਿਧੀਆਂ ਜਾਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਵਿਚ ਕਿਸੇ ਵੀ ਥਾਂ ਤੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।