ਮਹੰਤ ਦੇਵ ਸ਼ਰਮਾ ਦੀ 5ਵੀਂ ਬਰਸੀ ਮੌਕੇ ਮਹਾਮਾਈ ਦੀ ਚੌਂਕੀ ਕਰਵਾਈ
ਮਹਾਂਮਾਈ ਦੀ ਚੌਕੀ ਕਰਵਾ ਕੇ ਮਹੰਤ ਦੇਵ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
Publish Date: Fri, 08 May 2026 03:39 PM (IST)
Updated Date: Fri, 08 May 2026 03:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਧਾਰਮਿਕ ਮੰਡਲੀਆਂ ਦੇ ਮਹੰਤ ਸਵ. ਦੇਵ ਸ਼ਰਮਾ ਦੀ ਪੰਜਵੀਂ ਬਰਸੀ ਮੌਕੇ ਮਖੂ ਤੇ ਹੋਰ ਸ਼ਹਿਰਾਂ ਦੀਆਂ ਧਾਰਮਿਕ ਮੰਡਲੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਪ੍ਰਾਚੀਨ ਸ਼੍ਰੀ ਦੇਵੀ ਮੰਦਰ ਮਖੂ ਵਿਖੇ ਮਹਾਮਾਈ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਪ੍ਰਧਾਨ ਰਾਕੇਸ਼ ਕਾਲੜਾ ਨੇ ਕਿਹਾ ਕਿ ਸਵ. ਮਹੰਤ ਦੇਵ ਸ਼ਰਮਾ ਮਹਾਂਮਾਈ ਦੇ ਜਗਰਾਤਿਆਂ ਵਿਚ ਮਹਾਂਮਾਈ ਦੀਆਂ ਸੁੰਦਰ ਸੁੰਦਰ ਭੇਂਟਾ ਅਤੇ ਮਹਾਂਮਾਈ ਦੀ ਤਾਰਾ ਰਾਣੀ ਜੀ ਦਾ ਕਥਾ ਦਾ ਗੁਣਗਾਨ ਬਹੁਤ ਹੀ ਸੁੱਚਜੇ ਢੰਗ ਨਾਲ ਕਰਦੇ ਸਨ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਸਰਪ੍ਰਸਤ ਸੰਜੀਵ ਆਹੂਜਾ, ਪ੍ਰਧਾਨ ਰਾਕੇਸ਼ ਕਾਲੜਾ, ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਸ੍ਰੀ ਮਹਾਂਬੀਰ ਭਜਨ ਮੰਡਲੀ ਮੱਖੂ ਦੇ ਆਗੂ ਰਾਕੇਸ਼ ਕਾਲੜਾ, ਅਸ਼ੋਕ ਆਰਜੂ, ਯਸ਼ਵੀਰ ਮਨਚੰਦਾ, ਪਵਨ ਖੰਨਾ, ਜਤਿੰਦਰ ਜਿਗਰ, ਬਿੱਲਾ ਸੇਠੀ, ਸ੍ਰੀ ਦੁਰਗਾ ਭਜਨ ਮੰਡਲੀ ਮੱਖੂ ਦੇ ਪ੍ਰਧਾਨ ਜਤਿੰਦਰ ਠੁਕਰਾਲ ਬਿੰਦੂ, ਗੌਰਵ ਠੁਕਰਾਲ, ਅਮਰਜੀਤ ਮਾਨਕਟਾਲਾ, ਕਾਲਾ ਕਟਾਰੀਆ, ਮਨੋਹਰ ਲਾਲ ਗਰੋਵਰ, ਸ੍ਰੀ ਬਾਲ ਦੁਰਗਾ ਭਜਨ ਮੰਡਲੀ ਮੱਖੂ ਦੇ ਆਗੂ ਪਵਨ ਕਟਾਰੀਆ ਕਾਲਾ, ਦੀਪਕ ਕਟਾਰੀਆ ਦੀਪੂ, ਅਸ਼ਵਨੀ ਕੁਮਾਰ ਹਰੀਕੇ, ਅਰੂਨ ਕੁਮਾਰ ਹਰੀਕੇ, ਡਾ. ਸਤੀਸ਼ ਠੁਕਰਾਲ ਸੋਨੀ, ਪ੍ਰੇਮ ਜਲੰਧਰੀ, ਵਰਿੰਦਰ ਸ਼ਰਮਾ, ਵਿਨੋਦ ਸ਼ਰਮਾ, ਮਨਦੀਪ ਕਾਲੜਾ, ਰਵਿੰਦਰ ਧਵਨ, ਵਿੱਕੀ ਆਹੁਜਾ, ਰਜਿੰਦਰ ਠੁਕਰਾਲ, ਸ਼ਿਵ ਸਾਗਰ ਸ਼ਰਮਾ, ਸੰਦੀਪ ਸਚਦੇਵਾ, ਡਾ. ਰਾਜੀਵ ਆਹੂਜਾ, ਰਜੀਵ ਕਪੂਰ, ਰਜੇਸ਼ ਧਵਨ, ਓਮ ਸ਼ਰਮਾ, ਗੌਤਮ ਗਰੋਵਰ, ਟੋਨੀ ਆਹੂਜਾ, ਰਾਜ ਕੁਮਾਰ ਹਿੰਦੀ ਆਦਿ ਵੱਲੋਂ ਹਾਜ਼ਰੀ ਲਵਾਈ।