ਦਰਸ਼ਨ ਲਾਲ ਦੀ ਯਾਦ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ ਅੱਜ
ਜ਼ੀਰਾ ਵਿਖੇ ਸਵਰਗਵਾਸੀ ਦਰਸ਼ਨ ਲਾਲ ਦੀ ਯਾਦ ਵਿਚ ਪਹਿਲਾ ਮੁਫਤ ਮੈਡੀਕਲ ਜਾਂਚ ਕੈਂਪ ਅੱਜ
Publish Date: Sat, 25 Apr 2026 06:26 PM (IST)
Updated Date: Sat, 25 Apr 2026 06:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਵਿਖੇ ਸਵਰਗਵਾਸੀ ਦਰਸ਼ਨ ਲਾਲ ਦੀ ਯਾਦ ਵਿਚ ਪਹਿਲਾ ਮੁਫ਼ਤ ਮੈਡੀਕਲ ਜਾਂਚ ਕੈਂਪ ਸ੍ਰੀ ਗੁਰੂ ਨਾਨਕ ਦੇਵ ਮੋਦੀਖਾਨਾ ਜ਼ੀਰਾ ਵਿਖੇ ਲਾਇਆ ਜਾ ਰਿਹਾ ਹੈ। ਇਸ ਸਬੰਧੀ ਹੈਲਪਿੰਗ ਹੈਂਡਜ਼ ਸੰਸਥਾ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਬਲੂ ਨੇ ਦੱਸਿਆ ਕਿ ਜ਼ੀਰਾ ਵਿਖੇ 26 ਅਪ੍ਰੈਲ ਐਤਵਾਰ ਨੂੰ ਸਵਰਗਵਾਸੀ ਦਰਸ਼ਨ ਲਾਲ ਦੀ ਯਾਦ ਵਿੱਚ ਪਹਿਲਾ ਮੁਫ਼ਤ ਮੈਡੀਕਲ ਜਾਂਚ ਕੈਂਪ ਪ੍ਰਾਪਰਟੀ ਡੀਲਰ ਮਨੀਸ਼ ਮਾਣਕਟਾਲਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਮੋਦੀਖਾਨਾ (ਨੇੜੇ ਸਿਵਲ ਹਸਪਤਾਲ ਜ਼ੀਰਾ) ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਆ ਜਾਵੇਗਾ। ਇਸ ਮੌਕੇ ਜੋਤ ਹਸਪਤਾਲ ਜ਼ੀਰਾ ਦੇ ਤਜਰਬੇਕਾਰ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮੁਫ਼ਤ ਮੈਡੀਕਲ ਜਾਂਚ ਕੈਂਪ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲਾਇਆ ਜਾਵੇਗਾ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੈਂਪ ਵਿੱਚ ਪਹੁੰਚ ਕੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਸਰਪ੍ਰਸਤ ਗੁਰਪ੍ਰੀਤ ਸਿੰਘ ਗੋਰਾ, ਹਰਜੀਤ ਸਿੰਘ ਵਧਵਾ, ਰਿੰਕੂ ਅਹੂਜਾ, ਮਿੰਟੂ ਅਹੂਜਾ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਨਾਮਦੇਵ, ਦੀਪਕ ਵਿੱਜ, ਵਰਿੰਦਰਪਾਲ ਟਿੰਕੂ, ਐਡਵੋਕੇਟ ਨਵਦੀਪ ਕਰੀਰ, ਜਗਪ੍ਰੀਤ ਸਿੰਘ ਜੱਗੀ, ਹਰਵੰਤ ਸਿੰਘ, ਹਾਕਮ ਸਿੰਘ, ਕਸ਼ਮੀਰ ਸਿੰਘ, ਰਾਜ ਕੁਮਾਰ ਬਜਾਜ, ਸੁੱਖਾ ਸਨ੍ਹੇਰ, ਸੋਨੂੰ, ਹਰੀਸ਼ ਕੁਮਾਰ ਤਾਂਗੜਾ, ਬਲਜੀਤ ਸੰਧੂ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ।