ਹੋਲੀ ਦੇ ਤਿਉਹਾਰ ’ਤੇ ਫਿਰੋਜ਼ਪੁਰ ਮੰਡਲ ਵੱਲੋਂ 9 ਜੋੜੀ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ
ਹੋਲੀ ਦੇ ਤਿਉਹਾਰ ਮੌਕੇ ਮੁਸਾਫਰਾਂ ਦੀ ਭਾਰੀ ਭੀੜ ਨੂੰ ਮੁੱਖ ਰੱਖਦਿਆਂ ਅਤੇ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਫਿਰੋਜ਼ਪੁਰ ਮੰਡਲ ਵੱਲੋਂ ਨਿਯਮਤ ਟਰੇਨਾਂ ਤੋਂ ਇਲਾਵਾ 9 ਜੋੜੀ ਤਿਉਹਾਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਅਨੁਸਾਰ ਇਹ ਵਿਸ਼ੇਸ਼ ਟਰੇਨਾਂ ਜਿਵੇਂ ਕਿ ਅੰਮ੍ਰਿਤਸਰ-ਕਟਿਹਾਰ (04614) ਇਹ ਟਰੇਨ 1 ਮਾਰਚ 2026 ਨੂੰ ਅੰਮ੍ਰਿਤਸਰ ਤੋਂ ਦੁਪਹਿਰ 14.15 ਵਜੇ ਰਵਾਨਾ ਹੋਵੇਗੀ।
Publish Date: Sat, 28 Feb 2026 03:51 PM (IST)
Updated Date: Sat, 28 Feb 2026 03:53 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ। ਹੋਲੀ ਦੇ ਤਿਉਹਾਰ ਮੌਕੇ ਮੁਸਾਫਰਾਂ ਦੀ ਭਾਰੀ ਭੀੜ ਨੂੰ ਮੁੱਖ ਰੱਖਦਿਆਂ ਅਤੇ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਫਿਰੋਜ਼ਪੁਰ ਮੰਡਲ ਵੱਲੋਂ ਨਿਯਮਤ ਟਰੇਨਾਂ ਤੋਂ ਇਲਾਵਾ 9 ਜੋੜੀ ਤਿਉਹਾਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਅਨੁਸਾਰ ਇਹ ਵਿਸ਼ੇਸ਼ ਟਰੇਨਾਂ ਜਿਵੇਂ ਕਿ ਅੰਮ੍ਰਿਤਸਰ-ਕਟਿਹਾਰ (04614) ਇਹ ਟਰੇਨ 1 ਮਾਰਚ 2026 ਨੂੰ ਅੰਮ੍ਰਿਤਸਰ ਤੋਂ ਦੁਪਹਿਰ 14.15 ਵਜੇ ਰਵਾਨਾ ਹੋਵੇਗੀ। ਰਸਤੇ ਵਿਚ ਇਹ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਰਖਪੁਰ ਅਤੇ ਬਰੌਨੀ ਸਮੇਤ ਹੋਰ ਪ੍ਰਮੁੱਖ ਸਟੇਸ਼ਨਾਂ ’ਤੇ ਰੁਕੇਗੀ।
ਫਿਰੋਜ਼ਪੁਰ ਕੈਂਟ-ਦਾਨਾਪੁਰ (04616) ਇਹ ਟਰੇਨ 2 ਮਾਰਚ 2026 ਨੂੰ ਦੁਪਹਿਰ 12 ਵਜੇ ਚੱਲੇਗੀ। ਇਹ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਲਖਨਊ, ਵਾਰਾਣਸੀ ਅਤੇ ਬਕਸਰ ਵਰਗੇ ਸਟੇਸ਼ਨਾਂ ਰਾਹੀਂ ਆਪਣਾ ਸਫ਼ਰ ਤੈਅ ਕਰੇਗੀ। ਅੰਮ੍ਰਿਤਸਰ-ਪਟਨਾ (04664) ਇਹ ਸਪੈਸ਼ਲ ਟਰੇਨ 2 ਮਾਰਚ 2026 ਨੂੰ ਸਵੇਰੇ 9.45 ਵਜੇ ਰਵਾਨਾ ਹੋਵੇਗੀ। ਇਹ ਬਿਆਸ, ਜਲੰਧਰ, ਸਰਹਿੰਦ, ਅੰਬਾਲਾ, ਰੁੜਕੀ, ਲਖਨਊ ਅਤੇ ਸੁਲਤਾਨਪੁਰ ਰਾਹੀਂ ਹੁੰਦੀ ਹੋਈ ਪਟਨਾ ਪਹੁੰਚੇਗੀ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਰ ਦੌਰਾਨ ਸੰਜਮ ਅਤੇ ਧੀਰਜ ਬਣਾਈ ਰੱਖਣ।
ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਯਾਤਰੀ ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਲਣਸ਼ੀਲ ਵਸਤੂ ਜਿਵੇਂ ਪਟਾਕੇ, ਗੈਸ ਸਿਲੰਡਰ ਆਦਿ ਨਾਲ ਨਾ ਲੈ ਕੇ ਜਾਣ। ਬਿਨ੍ਹਾ ਰਿਜ਼ਰਵੇਸ਼ਨ ਵਾਲੇ ਯਾਤਰੀਆਂ ਦੀ ਸਹਾਇਤਾ ਅਤੇ ਭੀੜ ਨੂੰ ਕਾਬੂ ਕਰਨ ਲਈ ਆਰਪੀਐੱਫ ਅਤੇ ਜੀਆਰਪੀ ਦੇ ਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਤੈਨਾਤ ਕੀਤਾ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਸਮੂਹ ਯਾਤਰੀਆਂ ਨੂੰ ਇਨ੍ਹਾਂ ਹੋਲੀ ਸਪੈਸ਼ਲ ਟਰੇਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਬੇਨਤੀ ਕੀਤੀ ਹੈ।