ਦੂਜਿਆਂ ਲਈ ਆਪਣੀ ਜਾਨ ਜੋਖਮ ’ਚ ਪਾਉਂਦੇ ਫਾਇਰਫਾਈਟਰ : ਚੁੱਘ
ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ ਫਾਇਰਫਾਈਟਰ: ਗਗਨ ਚੁੱਘ
Publish Date: Tue, 05 May 2026 05:41 PM (IST)
Updated Date: Tue, 05 May 2026 05:44 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਅਬੋਹਰ : ਅੰਤਰਰਾਸ਼ਟਰੀ ਅੱਗ ਬੁਝਾਊ ਦਿਵਸ ਦੁਨੀਆ ਭਰ ਵਿੱਚ ਉਨ੍ਹਾਂ ਬਹਾਦਰ ਫਾਇਰਫਾਈਟਰਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ, ਜੋ ਸਮਾਜ ਦੀ ਸੁਰੱਖਿਆ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ।ਇਸ ਮੌਕੇ ਅਬੋਹਰ ਫਾਇਰ ਸਰਵਿਸ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਗਗਨ ਚੁੱਘ ਨੇ ਫਾਇਰਫਾਈਟਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਣਾ ਬਹੁਤ ਹੀ ਦਲੇਰੀ ਵਾਲਾ ਕੰਮ ਹੈ। ਫਿਰ ਵੀ ਫਾਇਰਫਾਈਟਰਾਂ ਨੂੰ ਸਰਕਾਰਾਂ ਅਤੇ ਸਮਾਜ ਵੱਲੋਂ ਉਹ ਮਾਣ-ਸਨਮਾਨ ਨਹੀਂ ਮਿਲਦਾ, ਜਿਸ ਦੇ ਉਹ ਹੱਕਦਾਰ ਹਨ। ਸਮਾਗਮ ਦੇ ਮੁੱਖ ਮਹਿਮਾਨ ਫਾਇਰ ਸਟੇਸ਼ਨ ਅਫਸਰ ਬਰਿੰਦਰ ਸਿੰਘ ਸਨ। ਉਨ੍ਹਾਂ ਕਿਹਾ ਕਿ ਫਾਇਰ ਸਰਵਿਸ ਦੀ ਟੀਮ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਤਿਆਰ ਰਹਿੰਦੀ ਹੈ ਅਤੇ ਹਰ ਸੰਕਟ ਦੀ ਘੜੀ ਵਿੱਚ ਤੁਰੰਤ ਸੇਵਾ ਦੇਣ ਲਈ ਵਚਨਬੱਧ ਹੈ।ਇਸ ਮੌਕੇ ਫਾਇਰਫਾਈਟਰਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਗਈ। ਸਮਾਰੋਹ ਦੌਰਾਨ ਫਾਇਰਫਾਈਟਰਾਂ ਨੇ ਇਸ ਸਨਮਾਨ ਲਈ ਬੰਬੇ ਇੰਸਟੀਚਿਊਟ ਦਾ ਧੰਨਵਾਦ ਕੀਤਾ।ਇਸ ਮੌਕੇ ਰਾਜ ਕੁਮਾਰ, ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ ਅਤੇ ਫਾਇਰ ਸਰਵਿਸ ਦਾ ਸਮੂਹ ਸਟਾਫ ਹਾਜ਼ਰ ਸੀ।