ਸਰਪੰਚ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਗੋਖੀ ਵਾਲਾ ਵਿਖੇ ਗਲੋਬਸ ਕੰਪਨੀ ਦੇ ਤਹਿਤ ਜਤਿਨ ਐਗਰੋ ਕੰਪਨੀ ਦੇ ਨਾਂਅ ’ਤੇ ਚੌਲਾਂ ਦਾ ਗੋਦਾਮ ਹੈ । ਇਸ ਗੋਦਾਮ ਵਿਚੋਂ ਸੁਸਰੀ ਉਡ ਕੇ ਲੋਕਾਂ ਦੇ ਘਰਾਂ ਵਿਚ ਆਉਂਦੀ ਹੈ। ਇਸ ਸਬੰਧੀ ਪਿੰਡਵਾਸੀ ਇਕੱਠੇ ਹੋ ਕੇ ਜਦੋਂ ਸੁਸਰੀ ਦੀ ਸ਼ਿਕਾਇਤ ਕਰਨ ਲਈ ਸਵੇਰੇ ਜਤਿਨ ਐਗਰੋ ਦੇ ਗੋਦਾਮ ਵਿਚ ਆਏ ਤਾਂ ਉਥੋਂ ਇਕ ਪਿੱਕਅੱਪ ਜੀਪ ਵਿਚ ਕੁੱਝ ਲੋਕ ਚੌਲ ਭਰ ਕੇ ਲੈ ਜਾ ਰਹੇ ਸਨ। ਉਨ੍ਹਾਂ ਨੂੰ ਵੇਖ ਕੇ ਜੀਪ ਸਵਾਰ ਘਬਰਾ ਗਏ ਅਤੇ ਜੀਪ ਵਾਪਸ ਗੋਦਾਮ ਵਿਚ ਵਾੜ ਲਈ ।
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ,ਫਿਰੋਜ਼ਪੁਰ; ਸਰਕਾਰੀ ਗੋਦਾਮਾਂ ’ਚੋਂ ਆਉਂਦੀ ਸੁਸਰੀ ਤੋਂ ਅੱਕੇ ਪਿੰਡ ਗੋਖੀ ਵਾਲਾ ਵਾਸੀਆਂ ਵੱਲੋਂ ਚੌਲਾਂ ਦੇ ਚੋਰ ਫੜ ਲਏ ਜਾਣ ਦੀ ਖ਼ਬਰ ਹੈ। ਵਾਰਦਾਤ ਦੀ ਖ਼ਬਰ ਲੱਗਦਿਆਂ ਹੀ ਭਾਵੇਂ ਗੋਦਾਮ ਦਾ ਮੁਲਾਜ਼ਮ ਅਮਲਾ ਅਤੇ ਉਥੋਂ ਚੋਰੀ ਕਰਵਾਉਣ ਆਏ ਲੋਕ ਮੌਕੇ ਤੋਂ ਫਰਾਰ ਹੋ ਗਏ,ਪਰ ਪਰਚਾ ਦਰਜ ਕਰਵਾਉਣ ਲਈ ਬਜਿੱਦ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਬਾਰਡਰ ਰੋਡ ਪੁਲਿਸ ਚੌਕੀ ਵੱਲੋਂ ਛੋਟਾ ਹਾਥੀ ਦੇ ਡਰਾਈਵਰ ਅਤੇ ਕੰਡਕਟਰ ’ਤੇ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਗੋਖੀ ਵਾਲਾ ਦੇ ਸਰਪੰਚ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਗੋਖੀ ਵਾਲਾ ਵਿਖੇ ਗਲੋਬਸ ਕੰਪਨੀ ਦੇ ਤਹਿਤ ਜਤਿਨ ਐਗਰੋ ਕੰਪਨੀ ਦੇ ਨਾਂਅ ’ਤੇ ਚੌਲਾਂ ਦਾ ਗੋਦਾਮ ਹੈ । ਇਸ ਗੋਦਾਮ ਵਿਚੋਂ ਸੁਸਰੀ ਉਡ ਕੇ ਲੋਕਾਂ ਦੇ ਘਰਾਂ ਵਿਚ ਆਉਂਦੀ ਹੈ। ਇਸ ਸਬੰਧੀ ਪਿੰਡਵਾਸੀ ਇਕੱਠੇ ਹੋ ਕੇ ਜਦੋਂ ਸੁਸਰੀ ਦੀ ਸ਼ਿਕਾਇਤ ਕਰਨ ਲਈ ਸਵੇਰੇ ਜਤਿਨ ਐਗਰੋ ਦੇ ਗੋਦਾਮ ਵਿਚ ਆਏ ਤਾਂ ਉਥੋਂ ਇਕ ਪਿੱਕਅੱਪ ਜੀਪ ਵਿਚ ਕੁੱਝ ਲੋਕ ਚੌਲ ਭਰ ਕੇ ਲੈ ਜਾ ਰਹੇ ਸਨ। ਉਨ੍ਹਾਂ ਨੂੰ ਵੇਖ ਕੇ ਜੀਪ ਸਵਾਰ ਘਬਰਾ ਗਏ ਅਤੇ ਜੀਪ ਵਾਪਸ ਗੋਦਾਮ ਵਿਚ ਵਾੜ ਲਈ ।
ਪਿੰਡ ਵਾਸੀਆਂ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਇਥੇ ਮਾਮਲਾ ਚੋਰੀ ਦਾ ਹੈ। ਇਸ ’ਤੇ ਸਰਪੰਚ ਵੱਲੋਂ ਸਥਾਨਕ ਬਾਰਡਰ ਰੋਡ ਪੁਲਿਸ ਚੌਕੀ ਨੂੰ ਖ਼ਬਰ ਕੀਤੀ ਗਈ ਤਾਂ ਮੌਕੇ ’ਤੇ ਪੁਲਿਸ ਨੂੰ ਆਉਂਦੀ ਵੇਖ ਕੇ ਗੋਦਾਮ ਦਾ ਸਟਾਫ ਅਤੇ ਕਥਿੱਤ ਤੌਰ ’ਤੇ ਚੋਰੀ ਕਰਵਾਉਣ ਵਾਲਾ ਮੋਟਾ ਜਿਹਾ ਬਾਊ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਡਰਾਈਵਰ ਛਿੰਦਾ ਵਾਸੀ ਮੱਲਾਂਵਾਲਾ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਸੀ। ਉਧਰ ਖ਼ਬਰ ਲਿਖੇ ਜਾਣ ਤੱਕ ਬਾਰਡਰ ਰੋਡ ਚੌਕੀ ਵੱਲੋਂ ਮਾਮਲੇ ਵਿਚ ਦੋ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਸੀ। ਬਾਰਡਰ ਰੋਡ ਚੌਕੀ ਦੇ ਏਐੱਸਆਈ ਨੇ ਦੱਸਿਆ ਕਿ ਚੌਕੀ ਇੰਚਾਰਜ਼ ਸੁਖਬੀਰ ਸਿੰਘ ਬਾਠ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਤਫਤੀਸ਼ ਕੀਤੀ ਜਾਏਗੀ ਕਿ ਇਹ ਮਾਲ ਕੋਲ ਵੇਚ ਰਿਹਾ ਸੀ ਅਤੇ ਕਿਸੇ ਨੂੰ ਵੇਚ ਰਿਹਾ ਸੀ।