Ferozepur News : ਬੱਸ ਤੇ ਐਕਟਿਵਾ ਦੀ ਭਿਆਨਕ ਟੱਕਰ, ਨੌਜਵਾਨ ਦੀ ਮੌਤ
ਮਨਿੰਦਰ ਸਿੰਘ ਉਰਫ ਮਨੀ( 37) ਪੁੱਤਰ ਰਿਟਾ: ਇੰਸਪੈਕਟਰ ਹਰਜੀਤ ਸਿੰਘ ਵਧਵਾ ਵਾਸੀ ਝੱਟਾ ਕਲੋਨੀ ਜ਼ੀਰਾ, ਜੋ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਅਤੇ ਦੇਰ ਸ਼ਾਮ ਆਪਣੀ ਐਕਟਿਵਾ ਪੀਬੀ47ਈ-5355 ਤੇ ਸਵਾਰ ਹੋ ਕੇ ਜ਼ੀਰਾ ਫਿਰੋਜ਼ਪੁਰ ਰੋਡ ਕਿਸੇ ਕੰਮ ਦੇ ਲਈ ਜਾ ਰਿਹਾ ਸੀ ਤਾਂ ਜੀਵਨ ਮੱਲ ਸਰਕਾਰੀ ਸਕੂਲ ਦੇ ਨਜ਼ਦੀਕ ਫਿਰੋਜ਼ਪੁਰ ਵੱਲੋਂ ਆ ਰਹੀ ਪੰਜਾਬ ਰੋਡਵੇਗ਼ ਦੀ ਬੱਸ ਨੰਬਰ ਪੀਬੀ 05 -ਏ.ਬੀ-5836 ਨੇ ਉਸਨੂੰ ਜ਼ੋਰਦਾਰ ਟੱਕਰ ਮਾਰੀ।
Publish Date: Wed, 13 May 2026 09:01 PM (IST)
Updated Date: Wed, 13 May 2026 09:04 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਇਲਾਕੇ ਵਿੱਚ ਉਸ ਵਕਤ ਸੋਗ ਦੀ ਲਹਿਰ ਛਾਅ ਗਈ, ਜਦ ਰਿਟਾ: ਇੰਸਪੈਕਟਰ ਅਤੇ ਸਮਾਜ ਸੇਵੀ ਹਰਜੀਤ ਸਿੰਘ ਵਧਵਾ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਨਿੰਦਰ ਸਿੰਘ ਉਰਫ ਮਨੀ( 37) ਪੁੱਤਰ ਰਿਟਾ: ਇੰਸਪੈਕਟਰ ਹਰਜੀਤ ਸਿੰਘ ਵਧਵਾ ਵਾਸੀ ਝੱਟਾ ਕਲੋਨੀ ਜ਼ੀਰਾ, ਜੋ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਅਤੇ ਦੇਰ ਸ਼ਾਮ ਆਪਣੀ ਐਕਟਿਵਾ ਪੀਬੀ47ਈ-5355 ਤੇ ਸਵਾਰ ਹੋ ਕੇ ਜ਼ੀਰਾ ਫਿਰੋਜ਼ਪੁਰ ਰੋਡ ਕਿਸੇ ਕੰਮ ਦੇ ਲਈ ਜਾ ਰਿਹਾ ਸੀ ਤਾਂ ਜੀਵਨ ਮੱਲ ਸਰਕਾਰੀ ਸਕੂਲ ਦੇ ਨਜ਼ਦੀਕ ਫਿਰੋਜ਼ਪੁਰ ਵੱਲੋਂ ਆ ਰਹੀ ਪੰਜਾਬ ਰੋਡਵੇਗ਼ ਦੀ ਬੱਸ ਨੰਬਰ ਪੀਬੀ 05 -ਏ.ਬੀ-5836 ਨੇ ਉਸਨੂੰ ਜ਼ੋਰਦਾਰ ਟੱਕਰ ਮਾਰੀ।
ਇਸ ਦੌਰਾਨ ਮਨਿੰਦਰ ਸਿੰਘ ਮਣੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ ਅਤੇ ਮੌਕੇ 'ਤੇ ਮੌਜੂਦ ਸ਼ਹਿਰ ਵਾਸੀਆਂ ਵੱਲੋਂ ਉਸਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ, ਜਿੱਥੇ ਜਾਂਚ ਉਪਰੰਤ ਡਾਕਟਰਾਂ ਵੱਲੋਂ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ।
ਮਨਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇੱਕ ਚਾਰ ਸਾਲ ਦੀ ਲੜਕੀ ਨੂੰ ਰੋਦਿਆਂ ਛੱਡ ਗਿਆ। ਮੌਕੇ 'ਤੇ ਪਹੁੰਚੇ ਏਐੱਸਆਈ ਲਖਵੀਰ ਸਿੰਘ ਅਤੇ ਐੱਸਐੱਚਓ ਗੁਰਜੰਟ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿ੍ਤਕ ਦੀ ਲਾਸ਼ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖ ਦਿੱਤੀ ਗਈ ਹੈ ।