15 ਲੱਖ ਫਿਰੌਤੀ ਮੰਗਣ ਵਾਲੇ ਚਾਰ ਗ੍ਰਿਫ਼ਤਾਰ
ਫਾਜ਼ਿਲਕਾ ਪੁਲਿਸ ਨੇ 15 ਲੱਖ ਦੀ ਫਿਰੋਤੀ ਮੰਗਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ
Publish Date: Fri, 20 Feb 2026 08:27 PM (IST)
Updated Date: Fri, 20 Feb 2026 08:30 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਦੁਕਾਨਦਾਰ ਕੋਲੋ 15 ਲੱਖ ਦੀ ਫਿਰੋਤੀ ਮੰਗਣ ਵਾਲੇ ਚਾਰ ਨੌਜਵਾਨਾਂ ਨੂੰ ਫਾਜ਼ਿਲਕਾ ਪੁਲਿਸ ਨੇ ਕਾਬੂ ਕੀਤਾ ।ਜਾਣਕਾਰੀ ਦੀਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਰਾਜਿੰਦਰ ਕੁਮਾਰ ਪੁੱਤਰ ਲਾਲ ਚੰਦ ਵਾਸੀ ਪਿੰਡ ਅਮਰਪੁਰਾ ਹੋ ਅਬੋਹਰ ਵਿਖੇ ਮੋਬਾਇਲਾਂ ਦੀ ਦੁਕਾਨ ਚਲਾਉਂਦਾ ਹੈ। ਉਸ ਨੂੰ ਇੱਕ ਫੋਨ ਆਇਆ ਸੀ ਅਤੇ ਫੋਨ ਕਰਨ ਉਸ ਤੋਂ 15 ਲੱਖ ਦੀ ਫਿਰੋਤੀ ਮੰਗੀ ।ਉਨ੍ਹਾਂ ਕਿਹਾ ਫਿਰੌਤੀ ਨਾ ਦੇਣ ਤੇ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਮਾਰ ਦੇਵਾਂਗੇ।ਸੂਚਨਾ ਮਿਲਣ ਪਰ ਤੁਰੰਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆ ਹੋਇਆ ਫਿਰੋਤੀ ਮੰਗਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮੁਕਦਮਾ ਨੰਬਰ 27 ਮਿਤੀ 19-02-2026 ਏ/ਪੀ 308(4), 308(5), 3(5) ਬੀ ਐਨ ਐਸ ਤਹਿਤ ਪਲਵ ਬਿਸ਼ਨੋਈ ਪੁੱਤਰ ਅਰਵਿੰਦ ਕੁਮਾਰ,ਸੌਰਵ ਪੁੱਤਰ ਸਹੀਪਾਲ, ਸਚਿਨ ਪੁੱਤਰ ਰਜਿੰਦਰ ਕੁਮਾਰ ਵਾਸੀਆਨ ਰਾਜਾਂਵਾਲੀ,ਰਜਿੰਦਰ ਕੁਮਾਰ ਪੁੱਤਰ ਦੇਬੂ ਵਾਸੀ ਦੁਤਾਰਾਂਵਾਲੀ ਖਿਲਾਫ ਮਾਮਲਾ ਦਰਜ ਕਰ ਉਹਨਾਂ ਵੱਲੋਂ ਫਿਰੌਤੀ ਮੰਗਣ ਲਈ ਵਰਤਿਆ ਗਿਆ ਮੋਬਾਇਲ ਬ੍ਰਾਮਦ ਕਰ ਲਿਆ ਗਿਆ ਹੈ।