Fazilka News : ਫਾਜ਼ਿਲਕਾ 'ਚ ਅਚਾਨਕ ਤੂਫ਼ਾਨ ਤੇ ਤੇਜ਼ ਬਰਸਾਤ, ਤਿੱਖੀ ਹਵਾ ਨਾਲ ਦਰੱਖਤ ਡਿੱਗੇ; ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ
ਫਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈਂਦਿਆਂ ਤੇਜ਼ ਤੂਫ਼ਾਨ ਅਤੇ ਭਾਰੀ ਬਰਸਾਤ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦਿਨ ਭਰ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਜਿੱਥੇ ਕੁਝ ਹੱਦ ਤੱਕ ਰਾਹਤ ਮਿਲੀ, ਉੱਥੇ ਹੀ ਤਿੱਖੀਆਂ ਹਵਾਵਾਂ ਨੇ ਕਈ ਥਾਵਾਂ 'ਤੇ ਨੁਕਸਾਨ ਵੀ ਕੀਤਾ।
Publish Date: Mon, 04 May 2026 09:21 PM (IST)
Updated Date: Mon, 04 May 2026 09:23 PM (IST)
ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਸ਼ਾਮ ਅਚਾਨਕ ਮੌਸਮ ਨੇ ਕਰਵਟ ਲੈਂਦਿਆਂ ਤੇਜ਼ ਤੂਫ਼ਾਨ ਅਤੇ ਭਾਰੀ ਬਰਸਾਤ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦਿਨ ਭਰ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਜਿੱਥੇ ਕੁਝ ਹੱਦ ਤੱਕ ਰਾਹਤ ਮਿਲੀ, ਉੱਥੇ ਹੀ ਤਿੱਖੀਆਂ ਹਵਾਵਾਂ ਨੇ ਕਈ ਥਾਵਾਂ 'ਤੇ ਨੁਕਸਾਨ ਵੀ ਕੀਤਾ।
ਤੂਫ਼ਾਨ ਦੇ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਜੜੋਂ ਸਮੇਤ ਢਹਿ ਗਏ ਅਤੇ ਕੁਝ ਥਾਵਾਂ ‘ਤੇ ਬਿਜਲੀ ਦੇ ਖੰਭੇ ਵੀ ਨੁਕਸਾਨੀ ਹੋਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ।
ਸਥਾਨਕ ਲੋਕਾਂ ਅਨੁਸਾਰ ਤੂਫ਼ਾਨ ਕਾਫ਼ੀ ਤੇਜ਼ ਸੀ ਅਤੇ ਕੁਝ ਸਮੇਂ ਲਈ ਧੂੜ ਦਾ ਅੰਧੜ ਵੀ ਚੱਲਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਮੌਸਮੀ ਬਦਲਾਅ ਦੀ ਸੰਭਾਵਨਾ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਖਰਾਬ ਮੌਸਮ ਦੌਰਾਨ ਘਰਾਂ ਵਿੱਚ ਹੀ ਰਹਿਣ ਅਤੇ ਸਾਵਧਾਨੀ ਵਰਤਣ।