Fazilka News : ਸਰਹੱਦ ਨੇੜਿਓਂ 10 ਕਿੱਲੋ 950 ਗ੍ਰਾਮ ਹੈਰੋਇਨ ਬਰਾਮਦ, ਪੁਲਿਸ ਵੱਲੋਂ ਜਾਂਚ ਸ਼ੁਰੂ
ਫ਼ਾਜ਼ਿਲਕਾ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵੱਡੀ ਕਾਰਵਾਈ ਕਰਦਿਆਂ 10 ਕਿਲੋ 950 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Publish Date: Mon, 25 May 2026 07:31 PM (IST)
Updated Date: Mon, 25 May 2026 07:36 PM (IST)
ਰਿਤਿਸ਼ ਕੁੱਕੜ/ਦੀਪਕ ਕੁਮਾਰ, ਪੰਜਾਬੀ ਜਾਗਰਣ, ਫਾਜ਼ਿਲਕਾ : ਫ਼ਾਜ਼ਿਲਕਾ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵੱਡੀ ਕਾਰਵਾਈ ਕਰਦਿਆਂ 10 ਕਿਲੋ 950 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਇਲਾਕੇ ਵਿੱਚ ਮੌਜੂਦ ਸੀ। ਇਸ ਦੌਰਾਨ ਜਦੋਂ ਪੁਲਿਸ ਟੀਮ ਬੱਸ ਸਟੈਂਡ ਬੱਘੇ ਕੇ ਮੋੜ ਨੇੜੇ ਪਹੁੰਚੀ ਤਾਂ ਬੀਐਸਐਫ ਚੌਕੀ ਗੱਟੀ ਬੀਸੋ ਕੇ ਦੇ ਕੰਪਨੀ ਕਮਾਂਡਰ ਏ.ਸੀ. ਮੁਕੇਸ਼ ਕੁਮਾਰ ਵੱਲੋਂ ਟੈਲੀਫੋਨ ਰਾਹੀਂ ਸੂਚਨਾ ਦਿੱਤੀ ਗਈ ਕਿ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤਾਂ ਵਿੱਚ ਇੱਕ ਸ਼ੱਕੀ ਗੱਟਾ ਪਿਆ ਹੋਇਆ ਹੈ।
ਜਾਂਚ ਅਧਿਕਾਰੀ ਮੁੱਖ ਅਫ਼ਸਰ ਜੁਗਰਾਜ ਸਿੰਘ ਮੁਤਾਬਕ ਇਹ ਜਾਣਕਾਰੀ ਹਰਪਾਲ ਸਿੰਘ ਪੁੱਤਰ ਤੇਜਾ ਰਾਮ ਵਾਸੀ ਚੱਕ ਪੰਨੀ ਵਾਲਾ ਉਰਫ਼ ਭੋਡੀ ਪੁਰ ਨਾਲ ਗਏ ਗਾਰਡ ਵੱਲੋਂ ਦਿੱਤੀ ਗਈ ਸੀ। ਗਾਰਡ ਨੇ ਦੱਸਿਆ ਕਿ ਮਹਾਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਦੇ ਖੇਤ ਵਿੱਚ ਇੱਕ ਸ਼ੱਕੀ ਗੱਟਾ ਪਿਆ ਹੋਇਆ ਹੈ।
ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਪੁਲਿਸ ਨੇ 10 ਕਿਲੋ 950 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।