ਫਾਜ਼ਿਲਕਾ ਕਰਿਆਨਾ ਐਸੋਸੀਏਸ਼ਨ ਨੇ ਕਰਵਾਇਆ ਸਨਮਾਨ ਸਮਾਰੋਹ
ਫਾਜ਼ਿਲਕਾ ਕਰਿਆਨਾ ਐਸੋਸੀਏਸ਼ਨ ਨੇ ਕਰਵਾਇਆ ਸਨਮਾਨ ਸਮਾਰੋਹ:ਸੁਰਿੰਦਰ ਕਾਮਰਾ
Publish Date: Mon, 27 Apr 2026 04:11 PM (IST)
Updated Date: Mon, 27 Apr 2026 04:13 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਕਰਿਆਨਾ ਐਸੋਸੀਏਸ਼ਨ ਵੱਲੋਂ ਸਥਾਨਕ ਸੰਜੀਵ ਪੈਲੇਸ ਵਿਖੇ ਬਜ਼ੁਰਗਾਂ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕਾਮਰਾ ਪੱਪੂ ਨੇ ਦੱਸਿਆ ਕਿ ਸਮਾਰੋਹ ਦਾ ਮੁੱਖ ਉਦੇਸ਼ ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਪ੍ਰਧਾਨ ਵਪਾਰ ਮੰਡਲ ਫਾਜ਼ਿਲਕਾ ਅਸ਼ੋਕ ਗੁਲਬਧਰ, ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਲਾਲ ਜਸੂਜਾ ਅਤੇ ਕਰਿਆਨਾ ਐਸੋਸੀਏਸ਼ਨ ਫਾਜ਼ਿਲਕਾ ਦੇ ਚੇਅਰਮੈਨ ਸ਼ਗਨ ਲਾਲ ਕਾਮਰਾ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨ ਵਪਾਰ ਮੰਡਲ ਫਾਜ਼ਿਲਕਾ ਅਸ਼ੋਕ ਗੁਲਬਧਰ ਨੇ ਕਿਹਾ ਕਿ ਵਪਾਰਿਕ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਸਮਾਜਿਕ ਅਤੇ ਸਨਮਾਨ ਸਮਾਰੋਹ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਲਾਲ ਜਸੂਜਾ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਅਮੂਲ ਧਰੋਹਰ ਹਨ। ਕਰਿਆਨਾ ਐਸੋਸੀਏਸ਼ਨ ਫਾਜ਼ਿਲਕਾ ਦੇ ਚੇਅਰਮੈਨ ਸ਼ਗਨ ਲਾਲ ਕਾਮਰਾ ਨੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਸਮਾਜਿਕ ਜ਼ਿੰਮੇਵਾਰੀਆਂ ਨੂੰ ਪਹਿਲ ਦਿੰਦੀ ਆਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਪ੍ਰੋਗਰਾਮ, ਸਿਹਤ ਕੈਂਪ, ਸਨਮਾਨ ਸਮਾਰੋਹ ਅਤੇ ਜਨਹਿਤ ਕਾਰਜ ਕਰਵਾਏ ਜਾਂਦੇ ਰਹਿਣਗੇ। ਸਮਾਰੋਹ ਦੌਰਾਨ ਹਰਬੰਸ ਲਾਲ ਪਰੁਥੀ, ਰਾਮ ਚੰਦ ਸਚਦੇਵਾ, ਸ਼ਾਮ ਲਾਲ ਧੂੜਿਆ, ਸ਼ਿਵਾ ਦਿੱਤਾ ਗਰੋਵਰ, ਗੁਲਜਾਰੀ ਲਾਲ ਗੂਭਰ, ਜਸਵੰਤ ਰਾਏ ਕਟਾਰੀਆ, ਰਾਮ ਲਾਲ ਉਬਵੇਜਾ, ਮੁਰਾਰੀ ਲਾਲ ਗੁਭਰ, ਅਸ਼ੋਕ ਪੂੰਛੀ, ਰਾਜ ਕੁਮਾਰ ਕੁੱਕੜ, ਸਤੀਸ਼ ਚੰਦਰ ਮੋਂਗਾ, ਸੁਰਜੀਤ ਸਿੰਘ ਖੰਡਪੁਰੀਆ, ਮਦਲ ਲਾਲ ਗਰੋਵਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਦੀਪ ਧਿੰਗੜਾ, ਗੋਲਡੀ ਪੂੰਛੀ, ਰਿੰਕੂ ਪੂੰਛੀ, ਭਾਰਤ ਗੂਭਰ, ਸ਼ਾਮੁ ਬਣਿਆ, ਗੌਰਵ ਜਸੂਜਾ, ਗੌਰਵ ਕਾਮਰਾ, ਓਮ ਪ੍ਰਕਾਸ਼ ਕਾਮਰਾ, ਪ੍ਰੇਮ ਮਦਾਨ, ਨਰਿੰਦਰ ਕੁਮਾਰ, ਅਸ਼ਵਨੀ ਗਰੋਵਰ ਨੇ ਹਾਜ਼ਰੀ ਲਗਵਾਈ।