93.26 ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਫਾਜ਼ਿਲਕਾ ਦਾ 19ਵੀਂ ਦਾ ਨਤੀਜਾ
93.26 ਫੀਸਦੀ ਪਾਸ ਦਰ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਫਾਜ਼ਿਲਕਾ ਦਾ ਦਸਵੀਂ ਦਾ ਨਤੀਜਾ
Publish Date: Mon, 11 May 2026 04:53 PM (IST)
Updated Date: Mon, 11 May 2026 04:54 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਦਾ ਨਤੀਜਾ 93.26 ਫੀਸਦੀ ਰਿਹਾ ਹੈ। ਜ਼ਿਲ੍ਹੇ ਦੇ ਕੁੱਲ 12,678 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 11,824 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਜ਼ਿਲ੍ਹੇ ਦੇ 9 ਵਿਦਿਆਰਥੀਆਂ ਨੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਮਾਪਿਆਂ, ਅਧਿਆਪਕਾਂ, ਸਕੂਲਾਂ ਅਤੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਦੀ ਜੀਨੀਅਸ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਵਿਦਿਆਰਥਣ ਪਲਕ ਨੇ 650 ਵਿੱਚੋ 642, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾਂ ਸਾਂਗਲਾ ਦੀ ਵਿਦਿਆਰਥਣ ਅਰਪਨਾ ਨੇ 650 ਵਿੱਚੋ 633 ਅਤੇ ਅਰਚਨਾ ਨੇ 650 ਵਿੱਚੋਂ 631, ਸਕੂਲ ਆਫ ਐਮੀਨੈਂਸ ਰਾਮਸਰਾ ਦੀ ਵਿਦਿਆਰਥਣ ਅਲਾਇਸ ਨੇ 650ਵਿੱਚੋ 630 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਸੰਗਮ ਨੇ 650 ਵਿੱਚੋ 630,ਜੀਨੀਅਸ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਵਿਦਿਆਰਥਣ ਅਨੰਨਿਆ ਨੇ 650 ਵਿੱਚੋ 627, ਸਕੂਲ ਆਫ ਐਮੀਨੈਂਸ ਰਾਮਸਰਾ ਦੀ ਵਿਦਿਆਰਥਣ ਦ੍ਰਿਸ਼ਟੀ ਨੇ 650 ਵਿੱਚੋ 627,ਸਰਕਾਰੀ ਹਾਈ ਸਕੂਲ ਰੂਪਨਗਰ ਦੀ ਵਿਦਿਆਰਥਣ ਰੀਮਾ ਨੇ 650 ਵਿੱਚੋ 625,ਅਮ੍ਰਿਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੀ ਵਿਦਿਆਰਥਣ ਪ੍ਰਤਿਗਿਆ ਨੇ 650 ਵਿੱਚੋਂ 624 ਅਤੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਰਾਂਗਵਾਲਾ ਦੇ ਵਿਦਿਆਰਥੀ ਸ਼ਿਵਰਾਜ ਨੇ 650 ਵਿੱਚੋ 623 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਵਿੱਚ ਥਾਂ ਬਣਾਕੇ ਆਪਣੇ ਅਧਿਆਪਕਾਂ, ਮਾਪਿਆਂ, ਸਕੂਲਾਂ ਅਤੇ ਜਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ, ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਜ਼ਿਲ੍ਹੇ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਤਿਆਰ ਕਰਵਾਉਣ ਦਾ ਹੀ ਨਤੀਜਾ ਹੈ ਕਿ ਜ਼ਿਲ੍ਹੇ ਨੇ ਸ਼ਾਨਾਮੱਤੀ ਨਤੀਜਾ ਦਰਜ ਕੀਤਾ ਹੈ। ਉਨ੍ਹਾਂ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਤੀਸ਼ ਕੁਮਾਰ, ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ, ਸਮੂਹ ਬੀਐਨਓ, ਬੀਪੀਈਓ, ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।