ਬਲਕਾਰ ਸਿੰਘ ਨੂੰ ਸਦਮਾ, ਵੱਡੇ ਭਰਾ ਜੋਗਿੰਦਰ ਸਿੰਘ ਦਾ ਦੇਹਾਂਤ
ਕਿਸਾਨ ਆਗੂ ਬਲਕਾਰ ਸਿੰਘ ਨੂੰ ਸਦਮਾ ਵੱਡੇ ਭਰਾ ਜੋਗਿੰਦਰ ਸਿੰਘ ਦਾ ਦਿਹਾਂਤ
Publish Date: Mon, 11 May 2026 03:23 PM (IST)
Updated Date: Mon, 11 May 2026 03:24 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਭਾਰਤੀ ਕਿਸਾਨ ਯੂਨੀਅਨ ਦੇ ਹਰੇਕ ਸੰਘਰਸ਼ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਕਿਸਾਨ ਆਗੂ ਬਲਕਾਰ ਸਿੰਘ ਨੰਡਾ ਵਾਸੀ ਪਿੰਡ ਜੋਧਪੁਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਸਦੇ ਵੱਡੇ ਭਰਾਤਾ ਜੋਗਿੰਦਰ ਸਿੰਘ (75) ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਹ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖਾ ਜੋਧਪੁਰ ਦੇ ਪਿਤਾ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੇ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਮੇਟੀ (ਫਿਰੋਜ਼ਪੁਰ ), ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਇੰਚਾਰਜ਼ ਫਿਰੋਜ਼ਪੁਰ ਦਿਹਾਤੀ, ਬਲਜੀਤ ਕੌਰ ਬੰਗੜ ਸੀਨੀਅਰ ਵਾਈਸ ਪ੍ਰਧਾਨ, ਗੁਰਬਚਨ ਸਿੰਘ ਕਾਲਾ ਟਿੱਬਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਜੰਡ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਸੋਢੀ ਬਲਾਕ ਪ੍ਰਧਾਨ ਮਮਦੋਟ ਪੁਸ਼ਪਿੰਦਰ ਸਿੰਘ ਸਿੱਧੂ ਸਾਹਨ ਕੇ ਬਲਾਕ ਪ੍ਰਧਾਨ ਸ਼ਹਿਰੀ, ਕਰਨ ਮਨਚੰਦਾ, ਅਮਿਤਾਬ ਸਿੰਘ, ਬਚਨ ਸਿੰਘ, ਬਲਕਾਰ ਸਿੰਘ ਸਰਪੰਚ ਜੋਧਪੁਰ, ਜਸਬੀਰ ਸਿੰਘ ਮਹਿਰੋਕ, ਕਿਸਾਨ ਆਗੂ ਜਗੀਰ ਸਿੰਘ ਖਾਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਰਿੰਕੂ ਕੜਮਾ ਖਜ਼ਾਨਚੀ, ਜਗਤਾਰ ਸਿੰਘ ਭੱਟੀਆਂ, ਹਰਬੰਸ ਸਿੰਘ ਜੋਸਨ, ਜੁਗਰਾਜ ਸਿੰਘ ਗੱਟੀ ਅਤੇ ਹਰਜੀਤ ਸਿੰਘ ਗੱਟੀ ਸਮੇਤ ਵੱਡੀ ਗਿਣਤੀ ਵਿਚ ਵੱਖ‘ਵੱਖ ਸਿਆਸੀ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜੋਗਿੰਦਰ ਸਿੰਘ ਨੰਡਾ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 13 ਮਈ ਬੁੱਧਵਾਰ ਨੂੰ ਗੁਰਦੁਆਰਾ ਢਾਬਸਰ ਕਰੀ ਕਲਾਂ (ਬਾਬਾ ਬੋਰੀ ਵਾਲਾ) ਫਿਰੋਜ਼ਪੁਰ ਫਾਜ਼ਿਲਕਾ ਰੋਡ ਵਿਖੇ ਹੋਵੇਗੀ।