ਨੇਤਰਦਾਨੀ ਹਰਕ੍ਰਿਸ਼ਨ ਲਾਲ ਅਸੀਜਾ ਦਾ ਪਰਿਵਾਰ ਸਨਮਾਨਿਤ
ਨੇਤਰਦਾਨੀ ਹਰਕ੍ਰਿਸ਼ਨ ਲਾਲ ਅਸੀਜਾ ਦਾ ਪਰਿਵਾਰ ਸਨਮਾਨਿਤ
Publish Date: Mon, 11 May 2026 04:17 PM (IST)
Updated Date: Mon, 11 May 2026 04:18 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਸ਼ਹਿਰ ਦੇ ਟਿੰਕੂ ਮਾਡਲ ਸਕੂਲ ਨੇੜੇ ਨਵੀਂ ਆਬਾਦੀ ਨਿਵਾਸੀ ਹਰਕ੍ਰਿਸ਼ਨ ਲਾਲ ਅਸੀਜਾ (58) ਦੇ ਅਚਾਨਕ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਨੇਤਰਦਾਨ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਗਈ। ਸ਼ਹਿਰ ਦੇ ਪ੍ਰਸਿੱਧ ਡਾ. ਅਜੇ ਗਰੋਵਰ ਦੀ ਪ੍ਰੇਰਣਾ ਨਾਲ ਪਰਿਵਾਰਕ ਮੈਂਬਰਾਂ ਨੇ ਅੱਖਾਂ ਦਾਨ ਕਰਨ ਲਈ ਸਹਿਮਤੀ ਦਿੱਤੀ। ਸਵ. ਅਸੀਜਾ ਦੀ ਧਰਮਪਤਨੀ ਦਰਸ਼ਨਾ ਰਾਣੀ, ਭਰਾ ਓਮ ਪ੍ਰਕਾਸ਼, ਪੁੱਤਰ ਲਵਿਸ਼ ਅਸੀਜਾ, ਨੂੰਹ ਨੀਰੂ, ਬੇਟੀ ਸੋਨਿਕਾ, ਜਵਾਈ ਦੀਪਕ, ਦੂਜੀ ਬੇਟੀ ਸ਼ੀਤਲ ਅਤੇ ਜਵਾਈ ਮਨੀਸ਼ ਨੇ ਨੇਤਰਦਾਨ ਲਈ ਸਹਿਮਤੀ ਜਤਾਈ। ਇਸ ਤੋਂ ਬਾਅਦ ਸੁਸਾਇਟੀ ਦੇ ਵਫ਼ਦ ਨੇ ਉਨ੍ਹਾਂ ਦੀਆਂ ਅੱਖਾਂ ਕੋਰਨੀਆ ਟ੍ਰਾਂਸਪਲਾਂਟ ਲਈ ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਭੇਜ ਦਿੱਤੀਆਂ। ਉਹ ਸੁਸਾਇਟੀ ਦੇ 449ਵੇਂ ਨੇਤਰਦਾਨੀ ਬਣੇ। ਅੱਜ ਉਨ੍ਹਾਂ ਦੀ ਰਸਮ ਉਠਾਲਾ ਮੌਕੇ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਅਤੇ ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੁਸਾਇਟੀ ਦੇ ਵਫ਼ਦ ਨੇ ਪਰਿਵਾਰ ਨੂੰ ‘ਨੇਤਰਦਾਤਾ’ ਸਨਮਾਨ ਚਿੰਨ੍ਹ ਭੇਟ ਕੀਤਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਅਨੇਜਾ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ ਅਤੇ ਸਕੱਤਰ ਅਵਨੀਸ਼ ਸਚਦੇਵਾ ਹਾਜ਼ਰ ਸਨ।