ਵਿਜੀਲੈਂਸ ਦੀ ਵੱਡੀ ਕਾਰਵਾਈ : ਬਿਜਲੀ ਵਿਭਾਗ ਦਾ ਜੇਈ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਫਾਜ਼ਿਲਕਾ ਵਿਖੇ ਵਿਜੀਲੈਂਸ ਨੇ ਬਿਜਲੀ ਵਿਭਾਗ ਦੇ ਜੇਈ ਨੂੰ 4000 ਰੂਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਬਿਜਲੀ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਨੂੰ 4000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ ਹੈ ਕਿ ਜੇਈ ਨੇ ਇਕ ਉਪਭੋਗਤਾ ਤੋਂ ਕੰਮ ਕਰਨ ਦੇ ਬਦਲੇ ਰਕਮ ਦੀ ਮੰਗ ਕੀਤੀ ਸੀ।
Publish Date: Tue, 17 Feb 2026 03:07 PM (IST)
Updated Date: Tue, 17 Feb 2026 03:13 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਫਾਜ਼ਿਲਕਾ ਵਿਖੇ ਵਿਜੀਲੈਂਸ ਨੇ ਬਿਜਲੀ ਵਿਭਾਗ ਦੇ ਜੇਈ ਨੂੰ 4000 ਰੂਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ। ਬਿਜਲੀ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਨੂੰ 4000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ ਹੈ ਕਿ ਜੇਈ ਨੇ ਇਕ ਉਪਭੋਗਤਾ ਤੋਂ ਕੰਮ ਕਰਨ ਦੇ ਬਦਲੇ ਰਕਮ ਦੀ ਮੰਗ ਕੀਤੀ ਸੀ।
ਸ਼ਿਕਾਇਤ ਮਿਲਣ ਉਪਰੰਤ ਵਿਜੀਲੈਂਸ ਟੀਮ ਨੇ ਜਾਲ ਬਿਛਾ ਕੇ ਕਾਰਵਾਈ ਕੀਤੀ ਅਤੇ ਮੌਕੇ 'ਤੇ ਹੀ ਉਸਨੂੰ ਕਾਬੂ ਕਰ ਲਿਆ।
ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਮੁਹਿੰਮ ਜਾਰੀ ਰਹੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।