ਡੀਟੀਐੱਫ ਫਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਦੇ ਪ੍ਰੇਮ ਕੰਬੋਜ ਮੀਤ ਪ੍ਰਧਾਨ ਥਾਪੇ
ਡੀਟੀਐਫ ਫਾਜ਼ਿਲਕਾ ਦੀ ਜ਼ਿਲ੍ਹਾ ਕਮੇਟੀ ਦਾ ਵਿਸਥਾਰ, ਪ੍ਰੇਮ ਕੰਬੋਜ ਮੀਤ ਪ੍ਰਧਾਨ ਚੁਣੇ
Publish Date: Mon, 04 May 2026 05:47 PM (IST)
Updated Date: Mon, 04 May 2026 05:50 PM (IST)

ਰਮਨ ਕੁਮਾਰ , ਪੰਜਾਬੀ ਜਾਗਰਣ ਫਾਜ਼ਿਲਕਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਜ਼ਿਲ੍ਹਾ ਫਾਜ਼ਿਲਕਾ ਦੀ ਜਨਰਲ ਬਾਡੀ ਇਕੱਤਰਤਾ ਅਬੋਹਰ ਵਿਖੇ ਸੂਬਾ ਆਗੂ ਅਤਿੰਦਰਪਾਲ ਘੱਗਾ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਜਥੇਬੰਦੀ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਕਮੇਟੀ ਦਾ ਵਿਸਥਾਰ ਕੀਤਾ ਗਿਆ। ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰੇਮ ਕੰਬੋਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਜੋਗਿੰਦਰ ਧੰਜੂ ਨੂੰ ਬਲਾਕ ਪ੍ਰਧਾਨ ਖੁਈਆਂ ਸਰਵਰ, ਦਿਨੇਸ਼ ਸ਼ਰਮਾ ਨੂੰ ਬਲਾਕ ਪ੍ਰਧਾਨ ਅਬੋਹਰ-1 ਅਤੇ ਸ. ਬੱਗਾ ਸੰਧੂ ਨੂੰ ਬਲਾਕ ਸਕੱਤਰ ਚੁਣਿਆ ਗਿਆ। ਸਮੂਹ ਨਵ-ਚੁਣੇ ਅਹੁਦੇਦਾਰਾਂ ਦਾ ਹਾਜ਼ਰ ਅਧਿਆਪਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਨਵ-ਨਿਯੁਕਤ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਕੰਬੋਜ ਨੇ ਕਿਹਾ ਕਿ ਉਹ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਜਥੇਬੰਦਕ ਸੰਘਰਸ਼ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨਗੇ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਕੁਲਜੀਤ ਡੰਗਰਖੇੜਾ ਨੇ ਕਿਹਾ ਕਿ ਕਮੇਟੀ ਦੇ ਵਿਸਥਾਰ ਦਾ ਮਕਸਦ ਹਰ ਬਲਾਕ ਵਿੱਚ ਇਕਾਈਆਂ ਨੂੰ ਹੋਰ ਸਰਗਰਮ ਕਰਨਾ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਲਾਮਬੰਦੀ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਦਲਜੀਤ ਸਫ਼ੀਪੁਰ, ਰਮਨ ਸਿੰਗਲਾ, ਜ਼ਿਲ੍ਹਾ ਵਿੱਤ ਸਕੱਤਰ ਅਮਰ ਲਾਲ, ਪ੍ਰੈੱਸ ਸਕੱਤਰ ਹਰੀਸ਼ ਕੁਮਾਰ, ਜਗਦੀਸ਼ ਸੱਪਾਂਵਾਲੀ, ਰਮੇਸ਼ ਸੱਪਾਂਵਾਲੀ, ਨੌਰੰਗ ਲਾਲ, ਭਾਰਤ ਭੂਸ਼ਣ, ਬਲਜਿੰਦਰ ਗਰੇਵਾਲ ਸਮੇਤ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।