ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਟਰੇਸ ਕੀਤੇ 72 ਮੋਬਾਈਲ ਫੋਨ ਅਸਲ ਮਾਲਕਾਂ ਨੂੰ ਸੌੰਪੇ
ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਅੰਦਰ ਵਿਅਕਤੀਆ ਦੇ ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਕੇ 72 ਮੋਬਾਈਲ ਫੋਨ
Publish Date: Mon, 23 Feb 2026 04:20 PM (IST)
Updated Date: Mon, 23 Feb 2026 04:22 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਮੋਬਾਈਲ ਫੋਨ ਹਰੇਕ ਵਿਅਕਤੀ ਦੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ, ਮੋਬਾਈਲ ਫੋਨ ਗੁੰਮ ਹੋਣ ਦੀ ਸੂਰਤ ਵਿਚ ਸਬੰਧਤ ਵਿਅਕਤੀ ਨੂੰ ਕਾਫੀ ਪ੍ਰੇਸ਼ਾਨੀ ਅਤੇ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਜਿਹੇ ਮਾਮਲਿਆਂ ਨੂੰ ਸੰਜੀਦਗੀ ਨਾਲ ਲੈਂਦਿਆ ਜ਼ਿਲ੍ਹਾ ਪੁਲਿਸ ਵੱਲੋਂ ਮੋਬਾਇਲ ਫੋਨ ਗੁੰਮ ਹੋਣ ਬਾਬਤ ਵੱਖ-ਵੱਖ ਵਿਅਕਤੀਆ ਪਾਸੋਂ ਵੱਖ-ਵੱਖ ਸਾਂਝ ਕੇਂਦਰਾਂ ਪਰ ਦਰਜ ਕਰਵਾਈਆਂ ਗਈਆਂ ਸੂਚਨਾ/ਸ਼ਿਕਾਇਤਾਂ ਨੂੰ ਵਿਚਾਰਦੇ ਹੋਏ ਸੀਈਆਈਆਰ ਪੋਰਟਲ ਦੀ ਮੱਦਦ ਨਾਲ ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰਨ ਲਈ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਆਈਟੀ ਸੈੱਲ, ਡੀਪੀਓ, ਫਿਰੋਜ਼ਪੁਰ ਅਤੇ ਸਪੈਸ਼ਲ ਬ੍ਰਾਂਚ ਫਿਰੋਜ਼ਪੁਰ ਦੀ ਟੀਮ ਵੱਲੋਂ ਨਿਭਾਈ ਜਾ ਰਹੀ ਹੈ। ਇਸ ਟੀਮ ਦੀ ਮਿਹਨਤ ਸਦਕਾ ਹੁਣ ਤੱਕ 72 ਗੁੰਮ ਹੋਏ ਮੋਬਾਈਲ ਫੋਨ ਟਰੇਸ ਹੋਏ ਹਨ, ਜੋ ਅੱਜ ਇਨ੍ਹਾਂ ਮੋਬਾਇਲ ਫੋਨਾਂ ਦੇ ਅਸਲ ਮਾਲਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਮੋਬਾਇਲ ਫੌਨ ਸਪੁਰਦ ਕੀਤੇ ਜਾ ਰਹੇ ਹਨ। ਇਹ ਕਾਰਵਾਈ ਨਿਰੰਤਰ ਜਾਰੀ ਹੈ, ਇਸ ਸਬੰਧੀ ਮੌਸੂਲ ਹੋਣ ਵਾਲੀਆ ਹੋਰ ਸੂਚਨਾਵਾਂ/ਸ਼ਿਕਾਇਤਾਂ ’ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ, ਭਵਿੱਖ ਵਿਚ ਟਰੇਸ ਹੋਣ ਵਾਲੇ ਮੋਬਾਇਲ ਫੋਨ ਵੀ ਅਸਲ ਮਾਲਕਾਂ ਦੀ ਤਸਦੀਕ ਕਰਕੇ ਉਨ੍ਹਾਂ ਦੇ ਸਪੁਰਦ ਕੀਤੇ ਜਾਣਗੇ। ਜ਼ਿਲ੍ਹਾ ਪੁਲਿਸ ਦੁਆਰਾ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਲਾਵਾਰਿਸ ਹਾਲਤ ਵਿਚ ਮਿਲਣ ਵਾਲੇ ਮੋਬਾਇਲ ਫੋਨ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ (ਬਿਨ੍ਹਾ ਕਿਸੇ ਡਰ/ਝਿਜਕ ਤੋਂ) ਨਜ਼ਦੀਕੀ ਪੁਲਿਸ ਥਾਣੇ ਦੇ ਹਵਾਲੇ ਕਰਨ ਤਾਂ ਜੋ ਮੋਬਾਇਲ ਫੋਨ ਅਸਲ ਮਾਲਕ ਦੇ ਹਵਾਲੇ ਕੀਤਾ ਜਾ ਸਕੇ ਅਤੇ ਉਸ ਵਿਅਕਤੀ ਨੂੰ ਹੋਣ ਵਾਲੇ ਪ੍ਰੇਸ਼ਾਨੀ ਤੇ ਵਿੱਤੀ ਨੁਕਸਾਨ ਨੂੰ ਟਾਲਿਆ ਜਾ ਸਕੇ।