ਜ਼ਿਲ੍ਹਾ ਸਿਹਤ ਵਿਭਾਗ ਨੇ ਸਟਾਫ਼ ਨੂੰ ਟ੍ਰੇਨਿੰਗ ਦਿੱਤੀ
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਟਾਫ਼ ਨੂੰ ਟ੍ਰੇਨਿੰਗ ਦਿਤੀ
Publish Date: Sat, 28 Mar 2026 04:20 PM (IST)
Updated Date: Sat, 28 Mar 2026 04:20 PM (IST)

ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਦੀ ਨਿਗਰਾਨੀ ਵਿੱਚ ਰਾਜੇਸ਼ ਕੁਮਾਰ ਜ਼ਿਲ੍ਹਾਂ ਪ੍ਰੋਗਰਾਮ ਮੈਨੇਜਰ ਅਤੇ ਸੰਦੀਪ ਗਰੋਵਰ ਕੋਆਰਡੀਨੇਟਰ ਨੇ ਬਲਾਕ ਜੰਡਵਾਲਾ ਭੀਮੇਸ਼ਾਹ,ਸੀਤੋ ਗੁੰਨੋ ਅਤੇ ਜਲਾਲਾਬਾਦ ਦੀਆਂ ਸਾਰੀਆਂ ਏ ਐਨ ਐਮ ਨੂੰ ਹੈਲਥ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਅਤੇ ਆਰ ਸੀ ਐਚ ਦੀ ਅਪਡੇਸ਼ਨ ਟ੍ਰੇਨਿੰਗ ਕਰਵਾਈ ਗਈ। ਇਸ ਸਮੇਂ ਰਾਜੇਸ਼ ਕੁਮਾਰ ਜਿਲ੍ਹਾ ਪ੍ਰੋਗ੍ਰਾਮ ਮੈਨੇਜਰ ਨੇ ਐਚ.ਐਮ.ਆਈ.ਐਸ., ਆਰ.ਸੀ.ਐਚ 2.0, ਆਯੂਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਅਤੇ ਯੂ-ਵਿਨ ਪ੍ਰੋਗ੍ਰਾਮਾਂ ਸਬੰਧੀ ਅੱਪਡੇਸ਼ਨ ਟ੍ਰੇਨਿੰਗ ਕਰਵਾਈ ਅਤੇ ਇਸ ਪ੍ਰੋਗਰਾਮ ਦੀ ਸਮੀਖਿਆ ਵੀ ਕੀਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਨਵੇਂ ਪੋਰਟਲ ਤੇ ਡਾਟਾ ਰੋਜ਼ਾਨਾ ਆਨ-ਲਾਈਨ ਕਰਨ ਅਤੇ ਰਿਪੋਰਟਾਂ ਸਮੇਂ ਸਿਰ ਭੇਜਣ ਦੀਆਂ ਹਦਾਇਤਾਂ ਦਿੱਤੀਆਂ। ਸੰਦੀਪ ਗਰੋਵਰ ਕਾਰਡੀਨੇਟੋਰ ਐਚ.ਐਮ.ਆਈ.ਐਸ. ਵੱਲੋਂ ਸਟਾਫ਼ ਨੂੰ ਪੋਰਟਲ ਤੇ ਕੀਤੇ ਗਏ ਨਵੇਂ ਬਦਲਾਵਾਂ ਸਬੰਧੀ ਟ੍ਰੇਨਿੰਗ ਦਿੱਤੀ। ਉਹਨਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਡਿਜ਼ੀਟਲ ਮਿਸ਼ਨ ਤਹਿਤ ਜੱਚਾ-ਬੱਚਾ ਸਿਹਤ ਸਬੰਧੀ ਹਰ ਤਰ੍ਹਾਂ ਦਾ ਡਾਟਾ ਪੋਰਟਲ ਤੇ ਅਪਲੋਡ ਕੀਤਾ ਜਾਵੇ। ਓਹਨਾਂ ਆਭਾ ਆਈ ਡੀ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ। ਇਸ ਸਮੇਂ ਮਾਸ ਮੀਡੀਆ ਤੋਂ ਵਿਨੋਦ ਖੁਰਾਣਾ,ਦਿਵਸ਼ ਕੁਮਾਰ, ਸੁਖਦੇਵ ਸਿੰਘ, ਐਨ.ਐਚ.ਐਮ ਬ੍ਰਾਂਚ ਤੋਂ ਵਿਨੋਦ ਕੁਮਾਰ, ਬਲਜੀਤ ਅਤੇ ਮੁਹਿੰਦਰ ਕੁਮਾਰ ਹਾਜ਼ਰ ਸਨ।