ਪੈਨਸ਼ਨਰਜ ਮੰਗਾਂ ਨੂੰ ਲੈ ਕੇ ਕੀਤਾ ਵਿਚਾਰ-ਵਟਾਂਦਰਾ
ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮੀਟਿੰਗ ਵਿੱਚ ਪੈਨਸ਼ਨਰਜ ਮੰਗਾਂ ਨੂੰ ਲੈ ਕੇ ਕੀਤਾ ਗਿਆ ਵਿਚਾਰ ਵਟਾਂਦਰਾ
Publish Date: Fri, 03 Apr 2026 04:55 PM (IST)
Updated Date: Fri, 03 Apr 2026 04:58 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੈਨਸ਼ਨਰਜ਼ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਪੁਆਰ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਜਲਾਲਾਬਾਦ ਵਿਖੇ ਹੋਈ। ਇਸ ਮੀਟਿੰਗ ਨੂੰ ਸਭ ਤੋਂ ਪਹਿਲਾਂ ਗੁਰਦੀਪ ਸਿੰਘ ਛਾਬੜਾ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਮੁਲਾਜ਼ਮ-ਪੈਨਸ਼ਨਰਜ਼ ਮੰਗਾਂ ਮੰਨਣ ਵਿੱਚ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਦੁਨੀ ਚੰਦ ਬਤਰਾ ਨੇ ਮੁਲਾਜ਼ਮ-ਪੈਨਸ਼ਨਰਜ਼ ਦੇ ਹੱਕ ਲੈਣ ਲਈ ਹਰੇਕ ਸੰਘਰਸ਼ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਰਾਜ ਕੁਮਾਰ ਸੀਵਾਨ ਨੇ ਸਰਕਾਰੀ ਨੀਤੀਆਂ ਦੀ ਭਰਪੂਰ ਨਿਖੇਧੀ ਕੀਤੀ। ਨਿਰਮਲਜੀਤ ਸਿੰਘ ਬਰਾੜ ਨੇ ਅਮਰੀਕਾ, ਇਸਰਾਇਲ, ਇਰਾਕ ਯੁੱਧ ਵਿੱਚ ਭਾਰਤ ਦੀ ਭੂਮਿਕਾ ਦੀ ਨਿਖੇਧੀ ਕੀਤੀ। ਪੰਜਾਬ ਸਰਕਾਰ ਦੇ ਕੋਰਟ ਵਿੱਚ ਪੇਸ਼ ਕੀਤੇ ਐਫੀਡੇਵਿਟ ਦੀ ਨਿੰਦਾ ਅਤੇ ਖਜ਼ਾਨਾ ਮੰਤਰੀ ਦੇ ਵਿਹਾਰ ਬਾਰੇ ਨਿੰਦਾ ਪ੍ਰਸਤਾਵ ਪੇਸ਼ ਕੀਤਾ ਅਤੇ ਮੈਂਬਰਾਂ ਨੇ ਬਹੁਮਤ ਨਾਲ ਪਾਸ ਕੀਤਾ। ਸਤੀਸ਼ ਕੁਮਾਰ ਚੁਰਾਇਆ ਨੇ ਮੁਲਾਜ਼ਮ ਪੈਨਸ਼ਨਰਜ਼ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਰਪ੍ਰਸਤ ਦੇਸ ਰਾਜ ਗਾਂਧੀ ਨੇ ਮੁਲਾਜ਼ਮ-ਪੈਨਸ਼ਨਰਜ਼ ਮੰਗਾਂ ਸਬੰਧੀ ਲਾਪਰਵਾਹ ਸਰਕਾਰ ਨੂੰ 2027 ਵਿੱਚ ਸਬਕ ਸਿਖਾਉਣ ਦੀ ਅਪੀਲ ਕੀਤੀ। ਸੁਰਜੀਤ ਸਿੰਘ ਬਾਹਮਣੀ ਵਾਲਾ ਨੇ ਗੀਤ ਪੇਸ਼ ਕੀਤਾ। ਰਾਜ ਕੁਮਾਰ ਬਜਾਜ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੇ ਅਖੀਰ ਵਿਚ ਪ੍ਰਧਾਨ ਬਲਬੀਰ ਸਿੰਘ ’ਪੁਆਰ ਨੇ ਸਰਕਾਰ ਨੂੰ ਮੁਲਾਜ਼ਮ, ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਜਿਵੇਂ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ, ਡੀ ਏ ਦਾ ਬਕਾਇਆ, 2.59 ਦੀ ਮੰਗ, ਪੁਰਾਣੀ ਪੈਨਸ਼ਨਰ ਬਹਾਲ ਕਰਨਾ ਕੱਚੇ ਕਾਮਿਆਂ ਨੂੰ ਪੱਕੇ ਕਰਨਾ ਮੰਨਣ ਦੀ ਅਪੀਲ ਕੀਤੀ। ਸਾਲ 2025-2026 ਦੀ ਆਮਦਨ ਖ਼ਰਚ ਅਤੇ ਸਾਲ ਦੋਰਾਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੀਟਿੰਗ ਵਿੱਚ ਬੁਜ਼ਰਗ ਅਥਲੀਟ ਗੁਰਨਾਥ ਸਿੰਘ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਹੋਈ ਐਥਲੈਟਿਕਸ ਮੀਟ ਵਿੱਚ 3 ਗੋਲਡ ਮੈਡਲ ਜਿੱਤਣ ਤੇ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਗਿਆਨ ਚੰਦ ਐਸ ਡੀ ਓ, ਨਿਰਭੈ ਸਿੰਘ ਪ੍ਰੈਸ ਸਕੱਤਰ ਪਿੰਦਰ ਕੁਮਾਰ , ਸਰਵਨ ਕੁਮਾਰ ਜੀਵਾ ਅਰਾਈਂ, ਦਲੀਪ ਸਿੰਘ ਫੌਜੀ, ਦਰਸ਼ਨ ਲਾਲ , ਗੁਰਸ਼ਰਨ ਸਿੰਘ , ਸੁਰਜੀਤ ਸਿੰਘ, ਗੁਰਿੰਦਰ ਸਿੰਘ ਧਮੀਜਾ, ਨਿਹਾਲੋ ਬਾਈ, ਗੁਰਮੀਤ ਸਿੰਘ, ਬਲਬੀਰ ਸਿੰਘ ਰੋਡਵੇਜ਼,ਅਮਰ ਸਿੰਘ ਬੇਦੀ , ਸੁਖ ਨਰਾਇਣ, ਹਰਦਿਆਲ ਸਿੰਘ ਉੱਪਲ ਆਦਿ ਹਾਜ਼ਰ ਸਨ।