ਡਿਜ਼ਿਟਲ ਹੈਲਥ ਪ੍ਰੋਗਰਾਮ ਸਿਹਤ ਵਿਭਾਗ ਦੀ ਮਜ਼ਬੂਤ ਨੀਂਵ : ਡਾ. ਕਵਿਤਾ ਸਿੰਘ
ਡਿਜ਼ਿਟਲ ਹੈਲਥ ਪ੍ਰੋਗਰਾਮ ਸਿਹਤ ਵਿਭਾਗ ਦੀ ਮਜ਼ਬੂਤ ਨੀਂਵ : ਡਾ. ਕਵਿਤਾ ਸਿੰਘ
Publish Date: Mon, 20 Apr 2026 04:19 PM (IST)
Updated Date: Mon, 20 Apr 2026 04:21 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਿਹਤ ਸੇਵਾਵਾਂ ਨੂੰ ਡਿਜ਼ਿਟਲ ਤੌਰ ‘ਤੇ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਫਾਜ਼ਿਲਕਾ ਜ਼ਿਲ੍ਹੇ ਦੀ ਸਮੂਹ ਏ.ਐਨ.ਐਮ, ਬੀ.ਐਸ.ਏ ਅਤੇ ਇਨਫਾਰਮੇਸ਼ਨ ਅਸਿਸਟੈਂਟ ਦੀ ਇੱਕ ਮਹੱਤਵਪੂਰਨ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਦੌਰਾਨ ਸੰਦੀਪ ਗਰੋਵਰ, ਜ਼ਿਲ੍ਹਾ ਕੋਆਰਡੀਨੇਟਰ ਵੱਲੋ ਸੂਚਨਾ ਸਹਾਇਕ ਏ.ਐਨ.ਐਮ, ਬੀ.ਐਸ.ਏ ਅਤੇ ਇਨਫੋਰਮੇਸ਼ਨ ਅਸਿਸਟੈਂਟ ਨੂੰ ਹੈਲਥ ਮੈਨੇਜਮੈਂਟ ਇਨਫੋਰਮੇਸਨ ਸਿਸਟਮ (HMIS), ਆਭਾ ਆਈਡੀ ਅਤੇ ਆਰ.ਸੀ.ਐਚ 2.0 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਨੇ ਡਾਟਾ ਐਂਟਰੀ, ਡਾਟਾ ਦੀ ਐਕਯੂਰੇਸੀ, ਸਮੇਂ ਸਿਰ ਅਪਲੋਡ ਅਤੇ ਆਨਲਾਈਨ ਰਿਪੋਰਟਿੰਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਡਾ. ਕਵਿਤਾ ਸਿੰਘ ਸਿਵਲ ਸਰਜਨ, ਫਾਜ਼ਿਲਕਾ ਨੇ ਕਿਹਾ ਕਿ ‘ਡਿਜ਼ਿਟਲ ਹੈਲਥ ਪ੍ਰੋਗਰਾਮ ਸਿਹਤ ਵਿਭਾਗ ਦੀ ਮਜ਼ਬੂਤ ਨੀਂਵ ਹਨ।’ ਉਹਨਾਂ ਨੇ ਕਿਹਾ ਕਿ ਆਭਾ ਆਈ ਡੀ ਹਰੇਕ ਨਾਗਰਿਕ ਲਈ ਇੱਕ ਵਿਲੱਖਣ ਡਿਜ਼ਿਟਲ ਸਿਹਤ ਪਛਾਣ ਹੈ, ਜਿਸ ਨਾਲ ਭਵਿੱਖ ਵਿੱਚ ਇਲਾਜ, ਰਿਕਾਰਡ ਸੰਭਾਲ ਅਤੇ ਸਿਹਤ ਸੇਵਾਵਾਂ ਦੀ ਲਗਾਤਾਰਤਾ ਆਸਾਨ ਬਣੇਗੀ। ਆਰ.ਸੀ.ਐਚ 2.0 ਰਾਹੀਂ ਮੈਦਾਨੀ ਪੱਧਰ ‘ਤੇ ਇਕੱਠੇ ਕੀਤੇ ਜਾਣ ਵਾਲੇ ਡਾਟਾ ਨੂੰ ਤੁਰੰਤ ਆਨਲਾਈਨ ਸਿਸਟਮ ਨਾਲ ਜੋੜਨ ਦੀ ਪ੍ਰਕਿਰਿਆ ਵੀ ਵਿਸਥਾਰ ਨਾਲ ਸਮਝਾਈ ਗਈ। ਐਚ.ਆਈ.ਐਮ.ਐਸ, ਆਭਾ ਆਈ.ਡੀ ਅਤੇ ਆਰ.ਸੀ.ਐਚ 2.0 ਵਰਗੀਆਂ ਪ੍ਰਣਾਲੀਆਂ ਰਾਹੀਂ ਸਹੀ ਅਤੇ ਭਰੋਸੇਯੋਗ ਡਾਟਾ ਉਪਲਬਧ ਹੋਣ ਨਾਲ ਯੋਜਨਾਬੰਦੀ ਅਤੇ ਫੈਸਲੇ ਲੈਣ ਵਿੱਚ ਸੁਵਿਧਾ ਮਿਲਦੀ ਹੈ। ਸਾਰੇ ਕਰਮਚਾਰੀ ਇਸ ਟ੍ਰੇਨਿੰਗ ਵਿੱਚ ਮਿਲੀ ਜਾਣਕਾਰੀ ਨੂੰ ਮੈਦਾਨੀ ਪੱਧਰ ‘ਤੇ ਸਹੀ ਤਰੀਕੇ ਨਾਲ ਲਾਗੂ ਕਰਨ। ਡਾ. ਰਿੰਕੂ ਚਾਵਲਾ ਨੇ ਮੌਜੂਦ ਸਟਾਫ ਨੂੰ ਹਦਾਇਤਾਂ ਕਰਦੇ ਕਿਹਾ ਕਿ ਆਪਣੇ ਏਰੀਆ ਅਧੀਨ 14 ਤੋਂ 15 ਸਾਲ ਤੱਕ ਦੀਆਂ ਕੁੜੀਆਂ ਨੂੰ ਐਚਪੀਵੀ ਟੀਕਾਕਰਨ ਜਲਦ ਤੋਂ ਜਲਦ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਰਿੰਕੂ ਚਾਵਲਾ, ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸੁਨੀਤਾ ਕੰਬੋਜ਼ ,ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ, ਦਿਵੇਸ਼ ਕੁਮਾਰ, ਡੀ.ਐਮ.ਈ.ਆਈ ਪੂਜਾ ਅਤੇ ਹੋਰ ਸਟਾਫ ਵੀ ਮੌਜੂਦ ਰਿਹਾ।