‘ਵਿਸ਼ਵ ਪੁਸਤਕ ਤੇ ਕਾਪੀਰਾਈਟ ਦਿਵਸ’ ਮਨਾਇਆ
ਦੇਵ ਸਮਾਜ ਕਾਲਜ ਫਾਰ ਵੂਮੈਨ ਦੀ ਲਾਇਬ੍ਰੇਰੀ ਵੱਲੋਂ ‘ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ’ ਮੌਕੇ ਰੀਡਿੰਗ ਸੈਸ਼ਨ ਅਤੇ ਪੁਸਤਕ ਦਾਨ
Publish Date: Sat, 02 May 2026 03:44 PM (IST)
Updated Date: Sat, 02 May 2026 03:47 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ‘ਵਿਸ਼ਵ ਪੁਸਤਕ ਤੇ ਕਾਪੀਰਾਈਟ ਦਿਵਸ’ ਮੌਕੇ ‘ਬੁੱਕ ਰੀਡਿੰਗ ਸੈਸ਼ਨ’ ਤੇ ‘ਬੁੱਕ ਡੋਨੇਸ਼ਨ ਡਰਾਈਵ’ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਐਡਵੋਕੇਟ ਅਜੈ ਬੱਤਾ, ਸੁਨੀਤਾ ਰੰਗਬੁੱਲਾ, ਪ੍ਰਿਤਪਾਲ ਕੌਰ, ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਅਤੇ ਬੌਧਿਕ ਸੰਪਦਾ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਦੌਰਾਨ ਵਿਦਿਆਰਥਣਾਂ ਨੂੰ ਯੂਨੇਸਕੋ ਵੱਲੋਂ ਇਸ ਦਿਵਸ ਦੀ ਸ਼ੁਰੂਆਤ ਅਤੇ ਵਿਲੀਅਮ ਸ਼ੇਕਸਪੀਅਰ ਵਰਗੇ ਮਹਾਨ ਸਾਹਿਤਕਾਰਾਂ ਨਾਲ ਇਸ ਦੇ ਸਬੰਧ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਆਪਣੀਆਂ ਮਨਪਸੰਦ ਪੁਸਤਕਾਂ ਦੇ ਅੰਸ਼ ਸਾਂਝੇ ਕੀਤੇ ਅਤੇ ਸਟਾਫ ਦੇ ਨਾਲ ਮਿਲ ਕੇ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਕੀਤੀਆਂ। ਅੰਤ ਵਿਚ ਪ੍ਰਿੰਸੀਪਲ ਡਾ. ਸੰਗੀਤਾ ਨੇ ਪੁਸਤਕਾਂ ਨੂੰ ਗਿਆਨ ਅਤੇ ਕਲਪਨਾ ਦਾ ਸਰਵੋਤਮ ਸਰੋਤ ਦੱਸਦੇ ਹੋਏ ਵਿਦਿਆਰਥਣਾਂ ਨੂੰ ਪੜ੍ਹਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਉਪਰਾਂਤ ਉਨ੍ਹਾਂ ਨੇ ਲਾਇਬ੍ਰੇਰੀ ਇੰਚਾਰਜ਼ ਅਲਕਾ ਬਾਂਬਾ ਅਤੇ ਲਾਇਬ੍ਰੇਰੀ ਸਟਾਫ ਨੂੰ ਵਧਾਈ ਦਿੱਤੀ।