ਦੇਵ ਸਮਾਜ ਕਾਲਜ ਨੇ ਪੀਯੂ ਸਕਿਲ 2 ਮਾਰਕੀਟ ਹੱਬ ’ਚ ਲਿਆ ਹਿੱਸਾ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੀਯੂ ਸਕਿਲ 2 ਮਾਰਕੀਟ ਹੱਬ ਵਿਚ ਭਾਗ ਲਿਆ
Publish Date: Mon, 11 May 2026 03:28 PM (IST)
Updated Date: Mon, 11 May 2026 03:30 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਦੀ ਅਗਵਾਈ ਹੇਠ ਸਟੂਡੈਂਟ ਸੈਂਟਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੀਯੂ ਸਕਿਲ-2 ਮਾਰਕੀਟ ਹੱਬ ਦਾ ਉਦਘਾਟਨ ਕੀਤਾ ਗਿਆ। ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਦੇ ਇਸ ਪ੍ਰਦਰਸ਼ਨੀ ’ਚ ਬੜੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਹੱਥੋਂ ਬਣੀਆਂ ਕਲਾ-ਕ੍ਰਿਤੀਆਂ, ਕਢਾਈ ਵਾਲੀਆਂ ਵਸਤਾਂ, ਜੂਟ ਬੈਗ, ਪ੍ਰੰਪਰਾਗਤ ਸਭਿਆਚਾਰਕ ਸਮਗਰੀ, ਪੇਂਟਿੰਗਾਂ ਅਤੇ ਹੋਰ ਨਵੀਨਤਮ ਵਸਤੂ-ਕਲਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਪ੍ਰਦਰਸ਼ਨੀ ਵਿਚ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ, ਰਜਿਸਟਰਾਰ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਕੰਟਰੋਲਰ ਆਫ਼ ਇਗਜ਼ਾਮੀਨੇਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਦੇਵ ਸਮਾਜ ਕਾਲਜ ’ਚ ਫੈਸ਼ਨ ਡਿਜਾਇਨਿੰਗ, ਬਿਊਟੀ ਐਂਡ ਵੈਲਨੇਸ, ਨਿਊਟ੍ਰਿਸ਼ਨ ਐਂਡ ਡਾਇਟੇਟਿਕਸ, ਹੋਸਪਿਟਲ ਐਡਮਿਨਿਸਟਰੇਸ਼ਨ ਐਂਡ ਮੈਨੇਜਮੈਂਟ ਅਤੇ ਹੋਸਪਿਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ ਵਰਗੇ ਕਿੱਤਾ-ਮੁਖੀ ਅਤੇ ਰੋਜ਼ਗਾਰ-ਕੇਂਦਰਿਤ ਕੋਰਸ ਚਲਾਏ ਜਾ ਰਹੇ ਹਨ। ਇਸ ਨਾਲ ਵਿਦਿਆਰਥਣਾਂ ਖੁਦ ਦੇ ਉਦਯਮ ਸ਼ੁਰੂ ਕਰਕੇ ਆਤਮ-ਨਿਰਭਰ ਤੇ ਆਰਥਿਕ ਤੌਰ ’ਤੇ ਮਜਬੂਤ ਬਣ ਸਕਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ।