ਰੇਲਵੇ ਸਟੇਸ਼ਨ ਤੇ ਪਲੇਟਫਾਰਮ ਬਣਾਏ ਜਾਣ ਦੀ ਮੰਗ
ਰੇਲਵੇਂ ਸਟੇਸ਼ਨ ਤੇ ਪਿੰਡ ਫਤਹਿਗੜ੍ਹ ਵਾਲੇ ਪਾਸੇ ਪਲੇਟਫਾਰਮ ਬਣਾਏ ਜਾਣ ਦੀ ਮੰਗ
Publish Date: Wed, 18 Mar 2026 07:03 PM (IST)
Updated Date: Wed, 18 Mar 2026 07:04 PM (IST)
ਮੰਡੀ ਲਾਧੂਕਾ : ਨਾਰਦਨ ਰੇਲਵੇਂ ਯਾਤਰੀ ਸੰਮਤੀ ਦੇ ਆਗੂਆਂ ਨੇ ਮੰਡੀ ਦੇ ਰੇਲਵੇਂ ਸਟੇਸ਼ਨ ਤੇ ਪਿੰਡ ਫਤਿਹਗੜ੍ਹ ਵਾਲੇ ਪਾਸੇ ਪਲੇਟਫਾਰਮ ਬਣਾਏ ਜਾਣ ਦੀ ਮੰਗ ਕੀਤੀ ਹੈ। ਨਾਰਦਨ ਰੇਲਵੇਂ ਯਾਤਰੀ ਸੰਮਤੀ ਦੇ ਪ੍ਰਧਾਨ ਨਾਨਕ ਚੰਦ ਕੁੱਕੜ, ਭਗਵਾਨ ਦਾਸ ਇਟਕਾਨ ਅਤੇ ਹਰੀਕ੍ਰਿਸ਼ਨ ਕੰਬੋਜ ਨੇ ਕਿਹਾ ਹੈ ਮੰਡੀ ਦੇ ਰੇਲਵੇਂ ਸਟੇਸ਼ਨ ਤੇ ਪਿੰਡ ਫਤਿਹਗੜ੍ਹ ਵਾਲੇ ਪਾਸੇ ਪਲੇਟ ਫਾਰਮ ਨਾ ਹੋਣ ਕਰਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਰੇਲਵੇਂ ਸਟੇਸ਼ਨਾਂ ਦਾ ਬਹੁਤ ਸੁਧਾਰ ਹੋ ਰਿਹਾ ਹੈ, ਪਰ ਮੰਡੀ ਦੇ ਰੇਲਵੇਂ ਸਟੇਸ਼ਨ ਦਾ ਬਣਦਾ ਵਿਕਾਸ ਅਤੇ ਸੁਧਾਰ ਨਹੀ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਹੈ ਇਸ ਸਟੇਸ਼ਨ ਤੇ ਪਲੇਟਫਾਰਮ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਥੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ, ਪਰ ਰੇਲਵੇਂ ਵਿਭਾਗ ਇਲਾਕੇ ਦੇ ਲੋਕਾਂ ਦੀ ਇਸ ਮੰਗ ਵੱਲ ਧਿਆਨ ਨਹੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਇਸ ਸਬੰਧ ਵਿਚ ਨਾਰਦਨ ਰੇਲਵੇਂ ਯਾਤਰੀ ਸੰਮਤੀ ਦੀ ਇਕ ਮਹੱਤਵਪੂਰਨ ਮੀਟਿੰਗ 19 ਮਾਰਚ ਸਮਾਂ ਸਾਢੇ ਗਿਆਰਾਂ ਵਜ਼ੇ ਮੰਡੀ ਦੇ ਸਰਪੰਚ ਦੇ ਦਫਤਰ ਵਿਖੇ ਬੁਲਾਈ ਗਈ ਹੈ। ਇਸ ਮੀਟਿੰਗ ਤੋਂ ਬਾਅਦ ਇਸ ਇਲਾਕੇ ਦੇ ਰੇਲ ਯਾਤਰੀਆਂ ਦੀਆਂ ਮੰਗਾਂ ਨੂੰ ਲੈ ਕੇ ਜਲਦੀ ਇਕ ਵਫਦ ਰੇਲ ਮੰਤਰਾਲੇ ਨੂੰ ਮਿਲੇਗਾ।