ਕੈਟਲ ਪੌਂਡ ਨੂੰ ਦਰਪੇਸ਼ ਸਮੱਸਿਆਵਾਂ ਦਾ ਛੇਤੀ ਹੋਵੇਗਾ ਨਿਪਟਾਰਾ : ਡੀਡੀਪੀਓ
ਕੈਟਲ ਪੌਂਡ ਦਾ ਡੀਡੀਪੀਓ ਨੇ ਦੌਰਾ ਕੀਤਾ
Publish Date: Fri, 17 Oct 2025 04:08 PM (IST)
Updated Date: Fri, 17 Oct 2025 04:11 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਕੈਟਲ ਪੌਂਡ ਸਲੇਮਸਾਹ ਦਾ ਡੀਡੀਪੀਓ ਨੇ ਦੌਰਾ ਕੀਤਾ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਨੇ ਦੌਰੇ ਦੌਰਾਨ ਚੱਲ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ ਸਲੇਮਸਾਹ ਵਿਖੇ ਜਿਲ੍ਹਾ ਪ੍ਰਸਾਸਨ ਵੱਲੋਂ ਚਲਾਈ ਜਾ ਰਹੀ ਸਰਕਾਰੀ ਜਿਲ੍ਹਾ ਐਨੀਮਲ ਵੈੱਲਫੇਅਰ ਕੈਟਲ ਪੌਂਡ ਵਿੱਚ 1200 ਦੇ ਕਰੀਬ ਬੇਸਹਾਰਾ ਗਾਵਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।ਇਸ ਮੌਕੇ ਗਊਸ਼ਾਲਾ ਦੇ ਕੇਅਰਟੇਕਰ ਅਤੇ ਮੈਂਬਰਾਂ ਨੇ ਗਊਸਾ਼ਲਾ ਵਿਖੇ ਚੱਲ ਰਹੇ ਤੇ ਹੋਣ ਵਾਲੇ ਹੋਰ ਕੰਮਾਂ ਦੀ ਜਾਣਕਾਰੀ ਡੀਡੀਪੀਓ ਨੂੰ ਦੱਸੀ। ਉਨ੍ਹਾਂ ਚੱਲ ਰਹੇ ਕੰਮਾਂ ਦੀ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਜੋ ਵੀ ਕੰਮ ਇਸ ਕੈਟਲ ਪੌਂਡ ਵਿੱਚ ਅਧੂਰੇ ਹਨ ਜਾਂ ਪੈਂਡਿੰਗ ਪਏ ਹਨ ੳਨ੍ਹਾਂ ਕੰਮਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦੇ ਘੁੰਮਦੇ ਬੇਸਹਾਰਾ ਗਉਵੰਸ਼ ਨੂੰ ਗਉਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਬਾਖੂਬੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।ਇਸ ਮੌਕੇ ਗਉਸ਼ਾਲਾ ਦੇ ਸਟਾਫ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵੀ ਜਾਣੂੰ ਕਰਵਾਇਆ ਜਿਸ ਤੇ ਅਧਿਕਾਰੀ ਵੱਲੋਂ ਸਮੱਸਿਆਵਾ ਦਾ ਜਲਦ ਤੋਂ ਜਲਦ ਹਲ ਕਰਨ ਸਬੰਧੀ ਵੀ ਭਰੋਸਾ ਦਿੱਤਾ ਗਿਆ।ਇਸ ਮੌਕੇ ਕੈਟਲ ਪਾਊਂਡ ਦੇ ਮੈਂਬਰ ਹਾਜਰ ਸਨ।