ਜੇਈਈ ਮੇਨਜ਼ ਵਿੱਚ ਡੀਸੀਐਮ ਗਰੁੱਪ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ
ਜੇਈਈ ਮੇਨਜ਼ ਵਿੱਚ ਡੀਸੀਐਮ ਗਰੁੱਪ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ
Publish Date: Tue, 17 Feb 2026 06:24 PM (IST)
Updated Date: Tue, 17 Feb 2026 06:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਆਯੋਜਿਤ ਜੇਈਈ ਮੇਨਜ਼ ਵਿਚ ਡੀਸੀਐਮ ਗਰੁੱਪ ਆਫ਼ ਸਕੂਲਜ਼ ਦੇ 21 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਰੈਂਕ ਹਾਸਲ ਕਰਕੇ ਇੰਜੀਨੀਅਰ ਬਣਨ ਵੱਲ ਕਦਮ ਵਧਾਏ ਹਨ। ਸੀਈਓ ਡਾ. ਅਨਿਰੁਧ ਗੁਪਤਾ ਨੇ ਸਾਰੇ ਵਿਦਿਆਰਥੀਆਂ ਦੀ ਸਫਲਤਾ ’ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਡੀਸੀਐਮ ਜੂਨੀਅਰ ਕਾਲਜ ਦੇ ਵਿਦਿਆਰਥੀ ਕੁਨਾਲ ਬਾਂਸਲ ਨੇ 99.59 ਪਰਸੈਂਟਾਈਲ ਅੰਕ ਹਾਸਲ ਕਰਕੇ ਆਪਣੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕੁਨਾਲ ਦੇ ਪਿਤਾ ਰਾਜੇਸ਼ ਬਾਂਸਲ ਬਿਜ਼ਨੈੱਸਮੈਨ ਹਨ ਅਤੇ ਮਾਤਾ ਸਵਾਤੀ ਹੋਮ ਮੇਕਰ ਹਨ। ਕੁਨਾਲ ਰੋਜ਼ਾਨਾ 12 ਘੰਟੇ ਪੜ੍ਹਦਾ ਸੀ। ਡੀਸੀਐਮ ਜੂਨੀਅਰ ਕਾਲਜ: ਕੁਨਾਲ ਬਾਂਸਲ ਨੇ 99.59 ਪ੍ਰਤੀਸ਼ਤ, ਪਲਕ ਨੇ 98.3 ਪ੍ਰਤੀਸ਼ਤ, ਹਰਮਨ ਬਾਂਗਾ ਨੇ 97.52 ਪ੍ਰਤੀਸ਼ਤ, ਪ੍ਰਿਆ ਨੇ 97.06 ਪ੍ਰਤੀਸ਼ਤ, ਜਸ਼ਨ ਮਦਾਨ ਨੇ 96.15 ਪ੍ਰਤੀਸ਼ਤ, ਸੁਹਿਰਦ ਕੌਰ ਨੇ 92.09 ਪ੍ਰਤੀਸ਼ਤ, ਗੁਰਨੂਰ ਸਿੰਘ ਨੇ 89.74 ਪ੍ਰਤੀਸ਼ਤ, ਸਮ੍ਰਿਧੀ ਨੇ 87.61 ਪ੍ਰਤੀਸ਼ਤ, ਅਯਾਨ ਅਨੇਜਾ ਨੇ 87.37 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਡੀਸੀਐਮ ਇੰਟਰਨੈਸ਼ਨਲ ਸਕੂਲ ਦੀ ਐਂਜਲ ਨੇ 88.97 ਪ੍ਰਤੀਸ਼ਤ ਅਤੇ ਸਹਿਜਪ੍ਰੀਤ ਸਿੰਘ ਨੇ 81.39 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਗੁਰਸ਼ਰਨ ਸਿੰਘ ਨੇ 99.17 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੇ ਲਕਸ਼ੈ ਅਗਰਵਾਲ ਨੇ 98.84 ਪ੍ਰਤੀਸ਼ਤ, ਧਰੁਵ ਗੋਇਲ ਨੇ 97.53 ਪ੍ਰਤੀਸ਼ਤ, ਅਰਨਵ ਨੇ 96.09 ਪ੍ਰਤੀਸ਼ਤ, ਅਨੁਭਵ ਬਜਾਜ ਨੇ 93.73 ਪ੍ਰਤੀਸ਼ਤ, ਦੀਪਾਂਕਰ ਵਰਮਾ ਨੇ 89.09 ਪ੍ਰਤੀਸ਼ਤ, ਆਦਿਤਿਆ ਕੁਮਾਰ ਨੇ 86.64 ਪਰਸੈਂਟਾਈਲ ਹਾਸਲ ਕੀਤੇ ਹਨ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਦੇ ਚਿਰਾਗ ਧੀਮਾਨ ਨੇ 98.93 ਪ੍ਰਤੀਸ਼ਤ, ਰਿਸ਼ੀ ਗੁਪਤਾ ਨੇ 95.66 ਪ੍ਰਤੀਸ਼ਤ, ਗੀਤਾਂਸ਼ ਨੇ 88.7 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਹੈੱਡ ਸੀਨੀਅਰ ਸੈਕੰਡਰੀ ਡਾ. ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਡੀਸੀਐਮ ਵੱਲੋਂ ਸੰਚਾਲਿਤ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸ਼ੁਰੂਆਤੀ ਦੌਰ ਤੋਂ ਹੀ ਮੁਕਾਬਲਾ ਪ੍ਰੀਖਿਆਵਾਂ (ਕੰਪੀਟੀਸ਼ਨ ਐਗਜ਼ਾਮ) ਦੀ ਤਿਆਰੀ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਰੁਚੀ ਪਾਂਡੇ, ਪ੍ਰਿੰਸੀਪਲ ਅਨੁਰਾਧਾ ਚੰਦੇਲ, ਪ੍ਰਿੰਸੀਪਲ ਰਜਨੀ ਕਾਲੜਾ, ਪ੍ਰਿੰਸੀਪਲ ਅਨੀਤਾ ਲਕਸ਼ਮੀਧਰ, ਅਧਿਆਪਕ ਅਜੈ ਮਿੱਤਲ, ਵੀਕੇ ਮੋਂਗਾ, ਨਵੀਨ ਜੈਸਵਾਲ, ਰੋਬਿਨ, ਸੰਨੀ ਸਚਦੇਵਾ, ਜੈਕਸਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।