‘ਖੁਸ਼ੀਆਂ ਦਾ ਕਾਫ਼ਲਾ’ ਪ੍ਰਾਜੈਕਟ ਤਹਿਤ ਵੰਡੀ ਸਟੇਸ਼ਨਰੀ
‘ਖੁਸ਼ੀਆਂ ਦਾ ਕਾਫ਼ਲਾ’ ਪ੍ਰੋਜੈਕਟ ਤਹਿਤ ਡੀਸੀਐੱਮ ਗਰੁੱਪ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਬੱਚਿਆਂ ਵਿਚ ਵੰਡੀਆਂ ਖੁਸ਼ੀਆਂ
Publish Date: Tue, 28 Apr 2026 06:17 PM (IST)
Updated Date: Tue, 28 Apr 2026 06:19 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ‘ਖੁਸ਼ੀਆਂ ਦਾ ਕਾਫ਼ਲਾ’ ਪ੍ਰੋਜੈਕਟ ਦੇ ਤਹਿਤ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਦੀ ਸਮੱਗਰੀ, ਪਾਣੀ ਦੀਆਂ ਬੋਤਲਾਂ, ਟਿਫ਼ਿਨ ਅਤੇ ਹੋਰ ਲੋੜੀਂਦਾ ਸਾਮਾਨ ਭੇਟ ਕੀਤਾ ਗਿਆ। ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰਾਂ ਨਾਲ ਮਿਲ ਕੇ ਬਸਤੀ ਭੱਟੀਆਂ ਵਾਲੀ ਦੇ ਰੋਹਿਤ ਪਬਲਿਕ ਸਕੂਲ ਦਾ ਦੌਰਾ ਕੀਤਾ। ਉੱਥੇ ਬੱਚਿਆਂ ਨੂੰ ਸਟੇਸ਼ਨਰੀ, ਪਾਣੀ ਦੀਆਂ ਬੋਤਲਾਂ ਅਤੇ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ। ਇਸ ਮੌਕੇ ਡੀਜੀੱਐਮ ਗਗਨਦੀਪ ਕੌਰ, ਰੀਟਾ ਚੋਪੜਾ, ਸਰਵਪ੍ਰੀਤ ਕੌਰ ਅਤੇ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਸ਼ਕਤੀ ਚੋਪੜਾ, ਨਰੇਸ਼ ਕੁਮਾਰੀ ਤੇ ਸ਼ਵਿੰਦਰ ਮਛਰਾਲ ਵੀ ਹਾਜ਼ਰ ਸਨ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਵੇਰਾ ਸਕੂਲ ਦੇ ਵਿਦਿਆਰਥੀਆਂ ਨੂੰ ਖਿਡੌਣੇ, ਸਟੇਸ਼ਨਰੀ ਅਤੇ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ। ਇਸ ਮੌਕੇ ਗੁਰਿੰਦਰਜੀਤ ਕੌਰ, ਰਾਜੀਵ ਸੇਤੀਆ ਅਤੇ ਵਿਪੁਲ ਨਾਰੰਗ ਵਿਸ਼ੇਸ਼ ਤੌਰ ’ਤੇ ਮੌਜ਼ੂਦ ਸਨ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਲਾਇਨਜ਼ ਕਲੱਬ ਫਿਰੋਜ਼ਪੁਰ ਬਾਰਡਰ ਦੇ ਸਹਿਯੋਗ ਨਾਲ ਬਸਤੀ ਨਿਜ਼ਾਮੂਦੀਨ ਦੇ ਸਰਕਾਰੀ ਹਾਈ ਸਕੂਲ ਵਿਚ ਸਹਾਇਤਾ ਸਮੱਗਰੀ ਭੇਟ ਕੀਤੀ ਗਈ। ਇਸ ਮੌਕੇ ਮੁੱਖ ਅਧਿਆਪਕਾ ਰਿਤਿਕਾ ਸੋਨੀ, ਹੀਨਾ ਅਰੋੜਾ, ਸ਼ਵੇਤਾ ਅਤੇ ਲਾਇਨਜ਼ ਕਲੱਬ ਵੱਲੋਂ ਐਡਵੋਕੇਟ ਆਸ਼ੀਸ਼ ਸ਼ਰਮਾ ਤੇ ਦੀਪਕ ਗੁਪਤਾ ਹਾਜ਼ਰ ਸਨ। ਡੀਸੀਐੱਮ ਗਰੁੱਪ ਦੇ ਹੈੱਡ ਈਵੈਂਟਸ ਅਤੇ ਐਕਟੀਵਿਟੀ ਸਤੁਤੀ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ।