‘ਗਿਫਟਿੰਗ ਸਮਾਈਲਜ਼: ਖੁਸ਼ੀਆਂ ਦਾ ਕਾਰਵਾਂ’ ਪ੍ਰਾਜੈਕਟ ਦੀ ਸ਼ੁਰੂਆਤ
ਦਾਸ ਐਂਡ ਬ੍ਰਾਊਨ ਅਤੇ ਡੀਸੀਐੱਮ ਇੰਟਰਨੈਸ਼ਨਲ ਸਕੂਲ ਵੱਲੋਂ ‘ਗਿਫਟਿੰਗ ਸਮਾਈਲਜ਼: ਖੁਸ਼ੀਆਂ ਦਾ ਕਾਰਵਾਂ’ ਪ੍ਰੋਜੈਕਟ ਦੀ ਸ਼ੁਰੂਆਤ
Publish Date: Tue, 10 Mar 2026 04:20 PM (IST)
Updated Date: Tue, 10 Mar 2026 04:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਲੋੜਵੰਦ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦੇ ਮਨੋਰਥ ਨਾਲ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਅਤੇ ਡੀਸੀਐੱਮ ਇੰਟਰਨੈਸ਼ਨਲ ਸਕੂਲ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ‘ਗਿਫਟਿੰਗ ਸਮਾਈਲਜ਼: ਖੁਸ਼ੀਆਂ ਦਾ ਕਾਰਵਾਂ’ ਮੁਹਿੰਮ ਨੂੰ ਮੁੜ ਲਾਂਚ ਕੀਤਾ ਗਿਆ ਹੈ। ਇਸ ਨੇਕ ਉਪਰਾਲੇ ਤਹਿਤ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ, ਪਾਣੀ ਦੀਆਂ ਬੋਤਲਾਂ, ਵਰਦੀਆਂ, ਸਟੇਸ਼ਨਰੀ ਅਤੇ ਟਿਫਿਨ ਸਮੇਤ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਸਕੂਲ ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਸਕੂਲ ਵਿਖੇ ਕਰਵਾਏ ਗਏ ਸਮਾਗਮ ਵਿਚ ‘ਮਯੰਕ ਫਾਊਂਡੇਸ਼ਨ’ ਅਤੇ ‘ਰੋਟਰੀ ਕਲੱਬ ਡਾਇਮੰਡ’ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਫਾਊਂਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ ਨੇ ਸਕੂਲ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਸ ਐਂਡ ਬ੍ਰਾਊਨ ਸਿਰਫ਼ ਇਕ ਵਿੱਦਿਅਕ ਸੰਸਥਾ ਹੀ ਨਹੀਂ, ਸਗੋਂ ਇਕ ਜ਼ਿੰਮੇਵਾਰ ਸਮਾਜਿਕ ਸੰਸਥਾ ਵਜੋਂ ਵੀ ਉੱਭਰ ਰਹੀ ਹੈ। ਪ੍ਰਿੰਸੀਪਲ ਨੇ ਜਾਣਕਾਰੀ ਦਿੱਤੀ ਕਿ ਡੀਸੀਐੱਮ ਗਰੁੱਪ ਦੇ ਸੀਈਓ ਡਾ. ਅਨਿਰੁੱਧ ਗੁਪਤਾ ਦੀ ਅਗਵਾਈ ਹੇਠ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਦੀਪਕ ਨਰੂਲਾ, ਦੀਪਕ ਮਠਪਾਲ, ਹਿੰਮਤ ਗੋਇਲ, ਨਵੀਨ ਅਰੋੜਾ, ਅਨੁਜ ਮਿੱਤਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਦੂਜੇ ਪਾਸੇ ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ‘ਭਾਰਤ ਵਿਕਾਸ ਪਰਿਸ਼ਦ’ (ਸਿਟੀ ਯੂਨਿਟ) ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦਾ ਆਗਾਜ਼ ਕੀਤਾ ਹੈ। ਭਾਰਤ ਵਿਕਾਸ ਪਰਿਸ਼ਦ ਦੇ ਸ਼ਵਿੰਦਰ ਮਛਰਾਲ ਨੇ ਇਸ ਮੁਹਿੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਕਿਸੇ ਲੋੜਵੰਦ ਦੀ ਮੱਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਉਨ੍ਹਾਂ ਦੀ ਸੰਸਥਾ ਇਸ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਪਾਵੇਗੀ। ਇਸ ਮੌਕੇ ਕਰਨਲ ਰਾਜੇਸ਼ ਆਨੰਦ ਸੀਨੀਅਰ ਜੀਐੱਮ, ਡਾ. ਸੈਲਿਨ, ਬਿੰਦੂ ਗੁਪਤਾ, ਪੂਨਮ ਸੂਦ, ਸੁਰੇਸ਼ ਸ਼ਰਮਾ, ਸੁਭਾਸ਼ ਚੌਧਰੀ, ਪ੍ਰਦੀਪ ਕੱਕੜ, ਪ੍ਰਕਾਸ਼ ਚੰਦ, ਪ੍ਰਵੀਨ ਬਜਾਜ, ਕੁਲਭੂਸ਼ਣ ਗਰੋਵਰ ਅਤੇ ਹੋਰ ਸਟਾਫ਼ ਮੈਂਬਰ ਮੌਜ਼ੂਦ ਸਨ।