ਸ਼ਾਰਟ ਸਰਕਟ ਕਾਰਨ ਫਸਲ ਨੂੰ ਅੱਗ ਲੱਗੀ
ਸ਼ਾਰਟ ਸਰਕਟ ਕਾਰਨ ਫਸਲ ਨੂੰ ਅੱਗ ਲੱਗੀ
Publish Date: Sat, 18 Apr 2026 03:38 PM (IST)
Updated Date: Sat, 18 Apr 2026 03:42 PM (IST)
ਪੰਜਾਬੀ ਜਾਗਰਣ ਟੀਮ,ਜਲਾਲਾਬਾਦ : ਜਲਾਲਾਬਾਦ ਹਲਕੇ ਦੇ ਚੱਕ ਰੋਹੀਵਾਲਾ ਪਿੰਡ ਤੋਂ ਖੁੰਡਜ ਜਾਣ ਵਾਲੇ ਰਸਤੇ ਤੇ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਲਾਕੇ ਵਿੱਚ ਲਗਭਗ 15 ਤੋਂ 16 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਲਗਭਗ 15 ਏਕੜ ਨਾੜ ਵੀ ਸੜ ਗਿਆ। ਚੱਕ ਰੋਹੀਵਾਲਾ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਖੁੰਡਜ ਪਿੰਡ ਦੇ ਗੁਰਨਾਮ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਅਚਾਨਕ ਬਿਜਲੀ ਕੱਟ ਦਿੱਤੀ, ਜਿਸ ਕਾਰਨ ਸ਼ਾਰਟ ਸਰਕਟ ਕਾਰਨ ਕਣਕ ਦੇ ਖੇਤ ਸੜ ਗਏ। ਉਨ੍ਹਾਂ ਕਿਹਾ ਕਿ 2-3 ਪਿੰਡਾਂ ਦੇ ਕਿਸਾਨ ਮਦਦ ਲਈ ਮੌਕੇ ਤੇ ਪਹੁੰਚੇ ਅਤੇ ਟਰੈਕਟਰਾਂ ਅਤੇ ਪਾਣੀ ਦੀਆਂ ਟੈਂਕੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਦਫ਼ਤਰ ਨੂੰ ਇੱਕ ਲਿਖਤੀ ਪੱਤਰ ਸੌਂਪਿਆ ਸੀ ਜਿਸ ਵਿੱਚ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਬਿਜਲੀ ਕੱਟਣ ਦੀ ਬੇਨਤੀ ਕੀਤੀ ਗਈ ਸੀ। ਇਸ ਵੇਲੇ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਵਿੱਤੀ ਸਹਾਇਤਾ ਦੀ ਅਪੀਲ ਕਰ ਰਹੇ ਹਨ।