ਮੱਲਾਂਵਾਲਾ-ਪੱਟੀ ਰੇਲਵੇ ਲਾਈਨ ਪ੍ਰਾਜੈਕਟ ਦਾ ਵਧਿਆ ਵਿਵਾਦ
ਮੱਲਾਂਵਾਲਾ-ਪੱਟੀ ਰੇਲਵੇ ਲਾਈਨ ਪ੍ਰੋਜੈਕਟ ਦਾ ਵਧਿਆ ਵਿਵਾਦ
Publish Date: Fri, 15 May 2026 06:09 PM (IST)
Updated Date: Fri, 15 May 2026 06:09 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਪੱਟੀ ਰੇਲਵੇ ਲਾਈਨ ਪ੍ਰਾਜੈਕਟ ਵਿਵਾਦਾ ਵਿਚ ਘਿਰਿਆ ਦਿਖਾਈ ਦੇ ਰਿਹਾ, ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਅਤੇ ਉਹ ਸਾਰੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਇਸ ਰੇਲਵੇ ਪ੍ਰੋਜੈਕਟ ਵਿਚ ਅਕਵਾਇਰ ਕੀਤੀ ਜਾ ਰਹੀ ਉਨ੍ਹਾਂ ਵੱਲੋਂ ਸੂਬਾ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਵਿਚ ਸਿਟੀ ਪ੍ਰੈੱਸ ਕਲੱਬ ਮੱਲਾਂਵਾਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਜ਼ਮੀਨ ਅਕਵਾਇਰ ਦਾ ਕੰਮ ਬਹੁਤ ਹੀ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ, ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜਾ ਬਹੁਤ ਹੀ ਘੱਟ ਦਿੱਤਾ ਜਾ ਰਿਹਾ ਜੋ ਕਿ ਕੁਲੈਕਟਰ ਰੇਟ ਤੋਂ ਵੀ ਘੱਟ ਹੈ। ਕਿਸਾਨਾ ਦਾ ਕਹਿਣਾ ਹੈ ਕਿ ਸਾਨੂੰ ਮੁਆਵਜ਼ਾ ਜ਼ਮੀਨਾਂ ਦੇ ਮਾਰਕਿਟ ਰੇਟ ਮੁਤਾਬਿਕ ਦਿੱਤਾ ਜਾਵੇ, ਜਿਹੜੇ ਵੀ ਕਿਸਾਨਾਂ ਦੀ ਜ਼ਮੀਨ ਦੇ ਵਿਚਾਲੇ ਰੇਲਵੇ ਲਾਈਨ ਕੱਢੀ ਜਾ ਰਹੀ ਉਹ ਜ਼ਮੀਨਾਂ ਦੋ ਹਿੱਸਿਆ ਵਿਚ ਵੰਡੀਆ ਜਾਣਗੀਆਂ, ਜਿਸ ਕਾਰਨ ਰੇਲਵੇ ਲਾਈਨ ਦੇ ਇਕ ਪਾਸੇ ਤੋ ਦੂਸਰੇ ਪਾਸੇ ਜ਼ਮੀਨ ਵਿਚ ਜਾਣ ਲਈ ਨਾ ਤਾਂ ਕਿਸੇ ਰਸਤੇ ਦਾ ਕੋਈ ਪ੍ਰਬੰਧ ਕੀਤਾ ਜਾ ਰਿਹਾ। ਜ਼ਮੀਨ ਦੇ ਦੂਸਰੇ ਹਿੱਸੇ ਨੂੰ ਪਾਣੀ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਵੱਲੋ ਨਹੀ ਕੀਤਾ ਜਾ ਰਿਹਾ, ਜਿਸ ਨਾਲ ਬਹੁਤ ਸਾਰੇ ਕਿਸਾਨਾਂ ਦੀ ਖੇਤੀਬਾੜੀ ਵੀ ਠੱਪ ਹੋ ਸਕਦੀ, ਕਿਉਂਕਿ ਜ਼ਮੀਨ ਨੂੰ ਜਾਣ ਲਈ ਰਸਤਾ ਅਤੇ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਰੇਲਵੇ ਲਾਈਨ ਪ੍ਰਾਜੈਕਟ ਦੇ ਵਿਰੋਧ ਵਿਚ ਨਹੀਂ ਹਨ, ਪਰ ਸਰਕਾਰ ਕਿਸਾਨਾਂ ਨੂੰ ਮਾਰਕਿਟ ਰੇਟ ਮੁਤਾਬਿਕ ਮੁਆਵਜ਼ਾ ਦੇਵੇ ਤੇ ਦੋ ਹਿੱਸਿਆ ਵਿਚ ਵੰਡੀਆਂ ਜਾਣ ਵਾਲੀਆਂ ਜ਼ਮੀਨਾਂ ਦੇ ਰਸਤੇ ਅਤੇ ਪਾਣੀ ਪਹੁੰਚਾਉਣ ਦਾ ਪ੍ਰਬੰਧ ਕਰਕੇ ਦੇਵੇ। ਕਿਸਾਨਾਂ ਨੇ ਕਿਹਾ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਇਹ ਸੰਘਰਸ਼ ਵੱਡੇ ਪੱਧਰ ’ਤੇ ਵਿੱਡਿਆ ਜਾਵੇਗਾ। ਇਸ ਮੌਕੇ ਸੂਬਾ ਆਗੂ ਜਜਵਿੰਦਰ ਸਿੰਘ ਸਭਰਾ, ਇਕਾਈ ਪ੍ਰਧਾਨ ਮਨਜੀਤ ਸਿੰਘ, ਰਮਿੰਦਰ ਸਿੰਘ ਕੁਤਬਦੀਨ ਵਾਲਾ, ਦਿਲਬਾਗ ਸਿੰਘ, ਦਵਿੰਦਰ ਸਿੰਘ, ਬਚਿੱਤਰ ਸਿੰਘ ਦੂਲਾ ਸਿੰਘ ਵਾਲਾ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਕਾਲੇਕੇ ਹਿਥਾੜ, ਅਮਰੀਕ ਸਿੰਘ, ਬਲਜੀਤ ਸਿੰਘ ਮੱਲਾਂਵਾਲਾ ਆਦਿ ਕਿਸਾਨ ਆਗੂ ਹਾਜ਼ਰ ਸਨ।