ਲੇਬਰ ਇੰਸਪੈਕਟਰ ਦਫ਼ਤਰ 4 ਨੂੰ : ਜਥੇਬੰਦੀ
ਉਸਾਰੀ ਮਜ਼ਦੂਰਾਂ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ 4 ਮਈ ਨੂੰ ਲੇਬਰ ਇੰਸਪੈਕਟਰ ਦਫਤਰ ਘੇਰਨ ਦਾ ਐਲਾਨ
Publish Date: Mon, 27 Apr 2026 03:28 PM (IST)
Updated Date: Mon, 27 Apr 2026 03:31 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਬਲਾਕ ਕਨਵੀਨਰ ਪਰਮਿੰਦਰ ਸਿੰਘ ਰਹਿਮੇਸ਼ਾਹ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਉਪਰੰਤ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਤੇ ਪਰਮਿੰਦਰ ਰਹਿਮੇਸ਼ਾਹ ਨੇ ਦੱਸਿਆ ਕਿ ਇਲਾਕੇ ਦੇ ਵੱਡੀ ਗਿਣਤੀ ਉਸਾਰੀ ਕਿਰਤੀ ਲਾਭਪਾਤਰੀ ਸਥਾਨਕ ਲੇਬਰ ਇੰਸਪੈਕਟਰ ਦਫਤਰ ਵਿੱਚ ਆਪਣੀਆਂ ਲਾਭਪਾਤਰੀ ਸਕੀਮਾਂ ਦਾ ਲਾਭ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ ਅਤੇ ਸੰਬੰਧਤ ਲੇਬਰ ਇੰਸਪੈਕਟਰ ਵਲੋਂ ਕੋਈ ਵੀ ਤਸੱਲੀਬਖਸ਼ ਕੰਮ ਨਹੀਂ ਕੀਤਾ ਜਾ ਰਿਹਾ। ਇਸ ਲਈ 4 ਮਈ ਨੂੰ ਉਸਾਰੀ ਕਿਰਤੀ ਲਾਭਪਾਤਰੀਆਂ ਵੱਲੋਂ ਉਕਤ ਲੇਬਰ ਇੰਸਪੈਕਟਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਅੱਗੇ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਆਪਣੀਆਂ ਲਾਭਪਾਤਰੀ ਕਾਪੀਆਂ ਰਿਨਿਊ ਕਰਵਾਉਣ, ਵਜੀਫਾ ਫਾਰਮ ਭਰਨ, ਇਤਰਾਜ਼ ਹਟਾਉਣ, ਐਕਸ ਗ੍ਰੇਸ਼ੀਆ ਸਕੀਮ ਦਾ ਲਾਭ ਲੈਣ ਆਦਿ ਲਈ ਸਵੇਰੇ 3 ਵਜੇ ਲਾਈਨਾਂ ਵਿਚ ਲਗਣਾ ਪੈਂਦਾ ਹੈ ਅਤੇ ਵਾਰੀ ਆਉਣ ਤੇ ਫਿਰ ਖਾਲੀ ਹੱਥ ਮੁੜਨਾ ਪੈਂਦਾ ਹੈ ਅਤੇ ਸੰਬੰਧਤ ਲੇਬਰ ਇੰਸਪੈਕਟਰ ਇਹਨਾਂ ਪ੍ਰਤੀ ਕੋਈ ਜਵਾਬਦੇਹ ਨਹੀਂ ਹੈ। ਇਸ ਮੌਰੇ ਯੂਨੀਅਨ ਦੇ ਕੋ ਕਨਵੀਨਰ ਬਲਵਿੰਦਰ ਸਿੰਘ ਸਰੂਪੇ ਵਾਲਾ ਅਤੇ ਅਮਰਜੀਤ ਨੂਰੇ ਕੇ, ਕੁਲਵੰਤ ਬੋਗੀ ਵਾਲਾ, ਸੁਰਿੰਦਰ ਮੋਹਨ ਕੇ, ਗਵਰਨਰ ਸਿੰਘ ਦਰਬਾਰਾ ਸਿੰਘ ਵਾਲਾ, ਜਸਵੰਤ ਮੇਘਾ, ਬਾਜ ਸਿੰਘ ਲਾੜਿਆਂ, ਮਨੋਜ ਕੁਮਾਰ ਬੂਲਾ ਰਾਏ ਤੇ ਪ੍ਰੀਤਮ ਸਿੰਘ ਬੂਲਾ ਰਾਏ ਹਿੱਠਾੜ੍ਹ ਆਦਿ ਹਾਜ਼ਰ ਸਨ।