ਜ਼ੀਰਾ ਬੱਸ ਸਟੈਂਡ ’ਤੇ ਠੰਡੇ ਜਲ ਦੀ ਸੇਵਾ ਸ਼ੁਰੂ
ਜ਼ੀਰਾ ਬੱਸ ਸਟੈਂਡ ’ਤੇ ਠੰਡੇ ਜਲ ਦੀ ਸੇਵਾ ਸ਼ੁਰੂ
Publish Date: Fri, 01 May 2026 03:52 PM (IST)
Updated Date: Fri, 01 May 2026 03:53 PM (IST)
ਪੰਜਾਬੀ ਜਾਗਰਣ ਪੱਤਰ ਪ੍ਰੇਰਕ, ਜ਼ੀਰਾ : ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜ਼ੀਰਾ ਵੱਲੋਂ ਬੱਸ ਸਟੈਂਡ ਜ਼ੀਰਾ ਵਿਖੇ ਠੰਢੇ ਜਲ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਸੇਵਾ ਮੁਕਤ ਹੈਡਮਾਸਟਰ ਜਗਦੇਵ ਸ਼ਰਮਾ ਨੇ ਦੱਸਿਆ ਕਿ ਇਹ ਜਲ ਸੇਵਾ ਹਰ ਸਾਲ ਮਈ ਮਹੀਨੇ ਤੋਂ ਅਕਤੂਬਰ ਤੱਕ ਨਿਰੰਤਰ ਚਲਾਈ ਜਾਂਦੀ ਹੈ। ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਪਲਤਾ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਹ ਸੇਵਾ ਹਰ ਸਾਲ ਬਿਨਾਂ ਰੁਕਾਵਟ ਜਾਰੀ ਰਹਿੰਦੀ ਹੈ। ਇਸ ਮੌਕੇ ਰਿਟਾਇਰਡ ਐੱਸਪੀ ਰਾਮ ਪ੍ਰਕਾਸ਼, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਬਖਸੀਸ਼ ਸਿੰਘ, ਪਰਮਜੀਤ ਸਿੰਘ ਕਰੀਰ, ਸੁਰਿੰਦਰ ਸਿੰਘ ਬੇਦੀ, ਦਿਲਜੀਤ ਸਿੰਘ ਬੰਬੇ ਵਾਲੇ, ਬਲਵੀਰ ਸਿੰਘ ਖਾਲਸਾ, ਗੁਰਬਖਸ਼ ਸਿੰਘ ਵਿੱਜ, ਬਲਵਿੰਦਰ ਸਿੰਘ ਜੇਈ, ਨਰਿੰਦਰ ਸਿੰਘ, ਜਸਵੰਤ ਸਿੰਘ ਗਿੱਲ, ਮਲੂਕ ਸਿੰਘ, ਚਮਕੌਰ ਸਿੰਘ ਸਰਾਂ, ਗੁਰਤੇਜ ਸਿੰਘ ਗਿੱਲ, ਕਰਨੈਲ ਸਿੰਘ, ਅਸ਼ੋਕ ਕਥੂਰੀਆ, ਗੁਰਦੇਵ ਸਿੰਘ, ਬਾਜ ਸਿੰਘ, ਤਜਿੰਦਰਜੀਤ ਸਿੰਘ, ਹਰਜੀਤ ਸਿੰਘ ਵਧਵਾ, ਗੁਰਵਿੰਦਰ ਸਿੰਘ ਆਦਿ ਸਮਾਜ ਸੇਵੀ ਹਾਜ਼ਰ ਸਨ।