ਫਿਰੋਜ਼ਪੁਰ ਦੇ ਡਾਕਟਰਾਂ ਵੱਲੋਂ ਸਿਵਲ ਸਰਜਨ ਡਾ. ਮੀਨਾਕਸ਼ੀ ਦਾ ਸਨਮਾਨ
ਫਿਰੋਜ਼ਪੁਰ ਦੇ ਡਾਕਟਰਾਂ ਵੱਲੋਂ ਸਿਵਲ ਸਰਜਨ ਡਾ. ਮੀਨਾਕਸ਼ੀ ਦਾ ਵਿਸ਼ੇਸ਼ ਸਨਮਾਨ
Publish Date: Tue, 21 Apr 2026 05:22 PM (IST)
Updated Date: Tue, 21 Apr 2026 05:25 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁ਼ਰ: ਅੱਜ ਫਿਰੋਜ਼ਪੁਰ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਸਿਵਲ ਸਰਜਨ ਡਾ. ਮੀਨਾਕਸ਼ੀ ਨੂੰ ਸਿਵਲ ਸਰਜਨ ਦਾ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਅਤੇ ਬੁੱਕੇ ਦੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਅੱਜ ਫਿਰੋਜ਼ਪੁਰ ਦੇ ਕਈ ਮੰਨੇ-ਪ੍ਰਮੰਨੇ ਡਾਕਟਰ ਸਿਵਲ ਸਰਜਨ ਦਫ਼ਤਰ ਵਿਖੇ ਇਕੱਤਰ ਹੋਏ ਅਤੇ ਡਾ. ਮੀਨਾਕਸ਼ੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਹਾਜ਼ਰ ਡਾਕਟਰਾਂ ਨੇ ਡਾ. ਮੀਨਾਕਸ਼ੀ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਚੱਲ ਰਹੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਨਾਲ ਜ਼ਮੀਨੀ ਪੱਧਰ ਤੇ ਲਾਗੂ ਕਰਨ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਜ਼ਿਲ੍ਹੇ ਵਿਚ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਸਿਵਲ ਸਰਜਨ ਡਾ. ਮੀਨਾਕਸ਼ੀ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣਾ ਸਿਹਤ ਵਿਭਾਗ ਦਾ ਮੁੱਖ ਮੰਤਵ ਹੈ। ਪ੍ਰਾਈਵੇਟ ਅਤੇ ਸਰਕਾਰੀ ਖੇਤਰ ਦੇ ਡਾਕਟਰਾਂ ਦਾ ਸਹਿਯੋਗ ਮਰੀਜ਼ਾਂ ਦੇ ਹਿੱਤ ਵਿਚ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਵਨੀਤਾ ਭੁੱਲਰ, ਡਾ. ਜੋਤੀ ਕਾਲੀਆ, ਡਾ. ਸ਼ਵੇਤਾ, ਡਾ. ਤਰੁਣਪਾਲ ਸੋਢੀ, ਡਾ. ਰੀਚਾ ਅਰੋੜਾ ਸਮੇਤ ਕਈ ਡਾਕਟਰ ਮੌਜ਼ੂਦ ਸਨ।