ਸਿਟੀ ਪ੍ਰੈੱਸ ਕਲੱਬ ਮੱਲਾਂਵਾਲਾ ਵੱਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ
ਸਿਟੀ ਪ੍ਰੈੱਸ ਕਲੱਬ ਮੱਲਾਂਵਾਲਾ ਵੱਲੋਂ ਪੁਲਿਸ ਅਧਿਕਾਰੀਆਂ ਦਾ ਸਨਮਾਨ
Publish Date: Wed, 06 May 2026 06:01 PM (IST)
Updated Date: Wed, 06 May 2026 06:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾ : ਸਿਟੀ ਪ੍ਰੈੱਸ ਕਲੱਬ ਮੱਲਾਂਵਾਲਾ ਵੱਲੋਂ ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ, ਥਾਣਾ ਆਰਿਫ ਕੇ ਦੇ ਮੁਖੀ ਬਲਰਾਜ ਸਿੰਘ, ਟਰੈਫਿਕ ਪੁਲਿਸ ਮੱਲਾਂਵਾਲਾ ਦੇ ਇੰਚਾਰਜ਼ ਲਖਮੀਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਗਗਨਦੀਪ ਸਿੰਘ, ਸੀਆਈਡੀ ਦੇ ਗੁਰਜੀਤ ਸਿੰਘ, ਸਬ ਇੰਸਪੈਕਟਰ ਗੁਰਵਿੰਦਰ ਸਿੰਘ, ਏਐੱਸਆਈ ਦਰਸ਼ਨ ਲਾਲ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੱਲਾਂਵਾਲਾ ਥਾਣਾ ਮੁਖੀ ਜਤਿੰਦਰ ਸਿੰਘ ਅਤੇ ਆਰਿਫਕੇ ਥਾਣਾ ਮੁਖੀ ਬਲਰਾਜ ਸਿੰਘ ਨੇ ਪ੍ਰੈਸ ਅਤੇ ਪੁਲਿਸ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਦੋਵੇਂ ਸੰਸਥਾਵਾਂ ਸਮਾਜ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਇਕ ਦੂਜੇ ਦੀ ਪੂਰਕ ਹਨ। ਉਨ੍ਹਾਂ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਸਤੰਭ ਹੈ, ਜੋ ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਮਾਗਮ ਵਿਚ ਰਜਿੰਦਰ ਕੁਮਾਰ ਦੁਆ, ਸੁਖਵਿੰਦਰ ਸਿੰਘ, ਸੋਨੂੰ ਅਟਵਾਲ, ਹਰਨੇਕ ਸਿੰਘ, ਤਿਲਕ ਰਾਏ, ਮੰਗਲ ਸਿੰਘ, ਰਣਜੀਤ ਸਿੰਘ ਰਾਏ, ਆਸ਼ਾ ਸ਼ਰਮਾ, ਰੋਹਿਤ ਕੁਮਾਰ, ਕੁਲਬੀਰ ਸਿੰਘ ਬਰਾੜ ਅਤੇ ਸੁਨੀਤਾ ਦੂਆ ਸਮੇਤ ਹੋਰ ਮੈਂਬਰ ਹਾਜ਼ਰ ਸਨ।ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਨੇ ਸਮਾਗਮ ਵਿਚ ਸ਼ਿਰਕਤ ਕਰਨੀ ਸੀ, ਪਰ ਜ਼ਰੂਰੀ ਰੁਝੇਵਿਆਂ ਕਾਰਨ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ। ਪੁਲਿਸ ਤੇ ਪ੍ਰੈਸ ਦਾ ਆਪਸੀ ਸਹਿਯੋਗ ਇੱਕ ਸੁਰੱਖਿਅਤ ਅਤੇ ਜਾਗਰੂਕ ਸਮਾਜ ਦੀ ਨਿਰਮਾਣ ਵਿੱ ਬਹੁਤ ਮਹੱਤਵਪੂਰਨ ਹੈ। ਜਿੱਥੇ ਪੁਲਿਸ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਦੀ ਹੈ, ਉੱਥੇ ਪ੍ਰੈਸ ਲੋਕਾਂ ਦੀ ਆਵਾਜ਼ ਬਣ ਕੇ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ। ਦੋਵੇਂ ਧਿਰਾਂ ਦੇ ਮਿਲ ਕੇ ਕੰਮ ਕਰਨ ਨਾਲ ਨਾ ਸਿਰਫ ਅਪਰਾਧਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ, ਸਗੋਂ ਲੋਕਾਂ ਵਿਚ ਭਰੋਸਾ ਅਤੇ ਜਾਗਰੂਕਤਾ ਵੀ ਵੱਧਦੀ ਹੈ।