2 ਕਿੱਲੋ 675 ਗ੍ਰਾਮ ਹੈਰੋਇਨ ਸਣੇ 2 ਤਸਕਰ ਗ੍ਰਿਫ਼ਤਾਰ
ਸੀਆਈਏ ਸਟਾਫ ਪੁਲਿਸ ਨੇ 2 ਕਿੱਲੋ 675 ਗ੍ਰਾਮ ਹੈਰੋਇਨ ਸਣੇ 2 ਤਸਕਰ ਕੀਤੇ ਕਾਬੂ
Publish Date: Wed, 29 Apr 2026 04:43 PM (IST)
Updated Date: Wed, 29 Apr 2026 04:46 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੀਆਈਏ ਸਟਾਫ਼ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਿੱਲੋ 675 ਗ੍ਰਾਮ ਹੈਰੋਇਨ, ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਕੁਲਵਿੰਦਰ ਸਿੰਘ ਵਾਸੀ ਗੋਰਸੀਆ ਖਾਨ ਮੁਹੰਮਦ, ਹਾਲ ਵਾਸੀ ਕਿਲਚੇ ਤੇ ਸੁਖਨੰਦਨ ਵਾਸੀ ਕਿਲਚੇ ਨੂੰ 2 ਕਿੱਲੋ 675 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੌਕੇ ’ਤੇ ਹੀ ਹੈਰੋਇਨ ਸਮੇਤ ਤਸਕਰੀ ਲਈ ਵਰਤਿਆ ਜਾਣ ਵਾਲਾ ਮੋਟਰਸਾਈਕਲ, ਦੋ ਮੋਬਾਈਲ ਫੋਨ ਅਤੇ ਦੋ ਸਿਮ ਕਾਰਡ ਵੀ ਜ਼ਬਤ ਕਰ ਲਏ ਹਨ। ਥਾਣਾ ਸਦਰ ਫਿਰੋਜ਼ਪੁਰ ਵਿਖੇ ਦੋਵਾਂ ਮੁਲਜ਼ਮਾਂ ਖਿਲਾਫ਼ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।