8 ਮਿੰਟਾਂ ’ਚ 200 ਸਵਾਲ ਹੱਲ ਕਰਕੇ ਬੱਚਿਆਂ ਨੇ ਦਿਖਾਇਆ ਕਮਾਲ
8 ਮਿੰਟਾਂ ’ਚ 200 ਸਵਾਲ ਹੱਲ ਕਰਕੇ ਬੱਚਿਆਂ ਨੇ ਦਿਖਾਇਆ ਕਮਾਲ
Publish Date: Tue, 28 Apr 2026 05:52 PM (IST)
Updated Date: Tue, 28 Apr 2026 05:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਵਿਚ 12ਵਾਂ ਆਈਡੀ ਅਬੈਕਸ ਰਾਜ ਪੱਧਰੀ ਮੁਕਾਬਲਾ ਅਤੇ ਗ੍ਰੈਜੂਏਸ਼ਨ ਸਮਾਰੋਹ 2026 ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਪੱਧਰਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਮਾਨਸਿਕ ਗਣਨਾ ਦੀ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਜ਼ੂਅਲ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਸਿਰਫ਼ 8 ਮਿੰਟਾਂ ਵਿਚ 200 ਸਵਾਲ ਹੱਲ ਕਰਨੇ ਸਨ। ਬੱਚਿਆਂ ਨੇ ਆਪਣੀ ਤੇਜ਼ ਰਫ਼ਤਾਰ, ਇਕਾਗਰਤਾ ਅਤੇ ਸ਼ੁੱਧਤਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸ਼੍ਰੇਣੀ ਵਿਚ ਪ੍ਰਿਆਂਸ਼ ਗੁਪਤਾ, ਦੇਵਾਂਸ਼ ਕੁਮਾਰ, ਵਿਹਾਨ ਬਾਂਸਲ ਅਤੇ ਯੁਵਾਨ ਗੁਪਤਾ ਸੁਪਰ ਚੈਂਪੀਅਨ ਬਣੇ। ਇਨ੍ਹਾਂ ਜੇਤੂਆਂ ਨੂੰ 1100 ਰੁਪਏ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਓਰਲ ਮੁਕਾਬਲੇ ਵਿਚ ਸੋਮਯ ਗੁਪਤਾ, ਰਿਜ਼ਵਾਨ ਅਤੇ ਦੇਵੇਸ਼ ਟਾਂਟੀਆ ਨੇ ਸੁਪਰ ਚੈਂਪੀਅਨ ਦਾ ਖਿਤਾਬ ਜਿੱਤਿਆ। ਇਨ੍ਹਾਂ ਬੱਚਿਆਂ ਨੂੰ ਇਨਾਮ ਵਜੋਂ ਸਾਈਕਲ ਅਤੇ ਟਰਾਫੀ ਦਿੱਤੀ ਗਈ। ਵੱਖ-ਵੱਖ ਪੱਧਰਾਂ ’ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਹੋਰ ਵਿਦਿਆਰਥੀਆਂ ਨੂੰ ਵੀ ਟਰਾਫੀਆਂ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਵਨੀਤਾ ਕਟਾਰੀਆ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਪਰਮਿੰਦਰ ਥਿੰਦ, ਗੁਰਨਾਮ ਭੁੱਲਰ, ਸਨੀ ਸਚਦੇਵਾ, ਸ਼ਿਵਮ ਕੱਕੜ, ਅਮਿਤ ਬੱਤਰਾ, ਡਾ. ਆਲੋਕ ਬੱਤਰਾ, ਸੂਰਜ ਮਹਿਤਾ, ਡਾ. ਕੁਲਵਿੰਦਰ ਨੰਦਾ ਅਤੇ ਨਿਰਮਲਜੀਤ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।