ਕੈਮਿਸਟ ਐਸੋਸੀਏਸ਼ਨ ਵੱਲੋਂ ਦੁਕਾਨਾਂ ਬੰਦ ਰੱਖ ਕੀਤੀ ਹੜਤਾਲ
ਕੈਮਿਸਟ ਐਸੋਸੀਏਸ਼ਨ ਵੱਲੋਂ ਦੁਕਾਨਾਂ ਬੰਦ ਰੱਖ ਕੀਤੀ ਹੜਤਾਲ
Publish Date: Wed, 20 May 2026 03:54 PM (IST)
Updated Date: Wed, 20 May 2026 03:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟਸ ਦੇ ਸੱਦੇ ’ਤੇ ਆਨਲਾਈਨ ਵਿਕਰੀ ਦੇ ਵਿਰੋਧ ਵਿਚ ਕੈਮਿਸਟ ਐਸੋਸੀਏਸ਼ਨ ਮਖੂ ਵੱਲੋਂ ਦੁਕਾਨਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ। ਕੁਝ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕੈਮਿਸਟ ਐਸੋਸੀਏਸ਼ਨ ਮਖੂ ਦੇ ਪ੍ਰਧਾਨ ਡਾ. ਰਾਜੀਵ ਆਹੂਜਾ ਨੇ ਕਿਹਾ ਕਿ ਵੱਡੇ ਘਰਾਣਿਆ ਦੀਆਂ ਕੰਪਨੀਆਂ ਨਿਯਮਾਂ ਨੂੰ ਛਿੱਕੇ ਟੰਗ ਕੇ ਆਨਲਾਈਨ ਪਲੇਟਫਾਰਮਾਂ ਰਾਹੀਂ ਦਵਾਈਆਂ ’ਤੇ ਭਾਰੀ ਡਿਸਕਾਉਂਟ ’ਤੇ ਦਵਾਈਆਂ ਵੇਚ ਰਹੇ ਹਨ। ਆਨਲਾਈਨ ਪਲੇਟਫਾਰਮਾਂ ਰਾਹੀਂ ਘਟੀਆਂ ਮਿਆਰ ਦੀਆਂ ਦਵਾਈਆਂ ਅਤੇ ਬਿਨਾਂ ਕਿਸੇ ਵੈਧ ਡਾਕਟਰੀ ਦੇ ਪਰਚੀ ਦੇ ਨਸ਼ੀਲੀਆਂ ਅਤੇ ਗੰਭੀਰ ਮਾਨਸਿਕ ਰੋਗਾਂ ਨਾਲ ਸਬੰਧਤ ਦਵਾਈਆਂ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ। ਜਿਸ ਨਾਲ ਨੌਜਵਾਨ ਪੀੜ੍ਹੀ ਨਸ਼ੇ ਦੀ ਪ੍ਰਵਿਰਤੀ ਵੱਧਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਸੰਖਿਆ ਜੀਐਸਆਰ 817 ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਸਬੰਧੀ ਨਵੇਂ ਸਿਰੇ ਤੋਂ ਨਿਯਮ ਤੇ ਢਾਂਚਾ ਤਿਆਰ ਕੀਤਾ ਜਾਵੇ। ਇਸ ਮੌਕੇ ਸੰਦੀਪ ਖੁਰਾਣਾ, ਰਣਜੀਤ ਸਿੰਘ, ਬਿਕਰਮਜੀਤ ਸਿੰਘ, ਪਵਿੱਤਰ ਸਿੰਘ ਗਾਂਧੀ, ਸਾਹਿਲ ਖੁਰਾਣਾ, ਸਾਗਰ ਕਟਾਰੀਆ ਆਦਿ ਹਾਜ਼ਰ ਸਨ।