ਚਾਨਣ ਵਾਲਾ ਸੈਂਟਰ ਦੀਆਂ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ
ਚਾਨਣ ਵਾਲਾ ਸੈਂਟਰ ਦੀਆਂ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ
Publish Date: Fri, 17 Oct 2025 04:05 PM (IST)
Updated Date: Fri, 17 Oct 2025 04:08 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਤੀਸ਼ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਪ੍ਰੇਰਨਾ ਅਤੇ ਬੀਪੀਈਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਦੀ ਅਗਵਾਈ ’ਚ ਸੈਂਟਰ ਚਾਨਣ ਵਾਲਾ ਦੀਆਂ ਖੇਡਾਂ ਉਤਸ਼ਾਹ ਪੂਰਵਕ ਹੋਈਆਂ ਸੰਪਨ। ਬੀਪੀਈਓ ਪ੍ਰਮੋਮ ਕੁਮਾਰ ਨੇ ਕਿਹਾ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੋਣਗੀਆਂ। ਸੀਐਚਟੀ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭਵਿੱਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਸੀਐੱਚਟੀ ਸੀਐਚਟੀ ਲਵਜੀਤ ਸਿੰਘ ਗਰੇਵਾਲ ਵੱਲੋਂ ਬਾਖੂਬੀ ਕੀਤੀ ਗਈ।ਇਹਨਾਂ ਖੇਡਾਂ ਵਿਚ ਸੈਂਟਰ ਦੇ ਸਮੂਹ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਬੀਪੀਈਓ ਪ੍ਰਮੋਦ ਕੁਮਾਰ ਅਤੇ ਅਧਿਆਪਕ ਨਿਸ਼ਾਂਤ ਅਗਰਵਾਲ ਵੱਲੋਂ ਉਚੇਚੇ ਤੌਰ ਤੇ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਹਨਾਂ ਖੇਡਾਂ ਦੀ ਸਫਲਤਾ ਲਈ ਮੁੱਖ ਪ੍ਰਬੰਧਕ ਸਵੀਕਾਰ ਗਾਂਧੀ ਦੇ ਨਾਲ ਨਾਲ ਰਾਜ ਕੁਮਾਰ ਸੰਧਾ, ਸੁਖਦੇਵ ਸਿੰਘ ਸੈਣੀ ਇੰਦਰਜੀਤ ਸਿੰਘ ਗਿੱਲ, ਅਮਨ ਬਰਾੜ, ਮਨਜੀਤ ਸਿੰਘ ਸੰਧੂ, ਤਰੁਣ ਕਾਲੜਾ, ਵਿਕਰਮ, ਰਾਜਨ ਕੁੱਕੜ, ਇਨਕਲਾਬ ਗਿੱਲ, ਰੇਣੂ ਬੱਬਰ, ਆਸ਼ੂ, ਪੂਨਮ ਗਾਂਧੀ, ਸ਼ਵੇਤਾ, ਗੁਰਪ੍ਰੀਤ ਕੌਰ, ਨੈਨਸੀ, ਪੂਨਮ, ਪ੍ਰੀਤੀ, ਅਧਿਆਪਕ ਰਾਜ ਕੁਮਾਰ, ਰਮਨ ਸਿੰਘ, ਗੁਰਚਰਨ ਸਿੰਘ ਭੱਟੀ, ਗੌਰਵ ਮਦਾਨ, ਸੰਜਮ, ਸ਼ਿਵਮ, ਰਾਜੀਵ ਚੁੱਘ, ਵੇਦ ਪ੍ਰਕਾਸ਼ ਵੱਲੋਂ ਸ਼ਲਾਂਘਾਯੋਗ ਸੇਵਾਵਾਂ ਨਿਭਾਈਆਂ।