ਬੀਐੱਸਐੱਫ ਦੇ ਕ੍ਰਿਕੇਟ ਟੂਰਨਾਮੈਂਟ ’ਚ ਚੱਕ ਖੀਵਾ ਦੀ ਟੀਮ ਜੇਤੂ
ਬੀ ਐੱਸ ਐੱਫ ਵਲੋਂ ਕਰਵਾਏ ਕ੍ਰਿਕੇਟ ਟੂਰਨਾਮੈਂਟ ’ਚ ਚੱਕ ਖੀਵਾ ਦੀ ਟੀਮ ਜੇਤੂ ਰਹੀ
Publish Date: Mon, 16 Mar 2026 06:40 PM (IST)
Updated Date: Mon, 16 Mar 2026 06:43 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਬੀਐੱਸਐੱਫ ਦੀ 65ਵੀਂ ਬਟਾਲੀਅਨ ਵਲੋਂ ਸਰਹੱਦੀ ਖੇਤਰ ਦੇ ਪਿੰਡ ਚੱਕ ਖੀਵਾ ਵਿਚ ਕ੍ਰਿਕੇਟ ਟੁਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਖੇਤਰ ਦੀਆਂ 4 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਪਿੰਡ ਚੱਕ ਖੀਵਾ ਅਤੇ ਗੁੱਦੜ ਭੈਣੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਦੋਵਾਂ ਟੀਮਾਂ ਵਿਚਕਾਰ ਸ਼ਾਨਦਾਰ ਖੇਡ ਮੁਕਾਬਲੇ ਦੌਰਾਨ ਪਿੰਡ ਚੱਕ ਖੀਵਾ ਦੀ ਟੀਮ ਜੇਤੂ ਰਹੀ ਹੈ। ਬੀ ਐਸ ਐਫ ਦੀ 65ਵੀਂ ਬਟਾਲੀਅਨ ਦੇ ਕਮਾਡੈਂਟ ਵੀਰ ਬਹਾਦਰ ਯਾਦਵ ਨੇ ਜੇਤੂ ਟੀਮ ਦੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕਰਦੇ ਹੋਏ ਕਿਹਾ ਹੈ ਖੇਡਾਂ ਦੇ ਰਾਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਬੀ ਐੱਸ ਐੱਫ ਸਰਹੱਦੀ ਖੇਤਰ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਯੋਜਨਾ ਦੇ ਤਹਿਤ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਭਵਿੱਖ ਵਿਚ ਵੀ ਅਜਿਹੇ ਖੇਡ ਟੂਰਨਾਮੈਂਟ ਕਰਵਾਏ ਜਾਣਗੇ। ਇਸ ਮੋਕੇ ਤੇ ਮੋਹਨ ਸਿੰਘ, ਰਣਧੀਰ ਸਿੰਘ ਇੰਸਪੈਕਟਰ, ਵਰਿੰਦਰ ਕੁਮਾਰ ਡਿਊਟੀ ਕਮਾਡੈਂਟ, ਪੂਰਨ ਸਿੰਘ ਚੱਕ ਖੀਵਾ ਭਾਜਪਾ ਆਗੂ, ਨੰਬਰਦਾਰ ਸ਼ੇਰ ਸਿੰਘ ਅਤੇ ਰਾਜ ਪ੍ਰਧਾਨ ਆਦਿ ਹਾਜਰ ਸਨ।