ਕੇਂਦਰ ਤੇ ਪੰਜਾਬ ਸਰਕਾਰ ਕਿਰਤੀਆਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ
ਕਿਰਤ ਕਾਨੂੰਨਾਂ ਵਿੱਚ ਮਨ ਮਰਜ਼ੀ ਨਾਲ ਬਦਲਾਵ ਕਰਕੇ ਕੇਂਦਰ ਤੇ ਪੰਜਾਬ ਸਰਕਾਰ, ਹੱਕਾਂ ਤੇ ਡਾਕੇ ਮਾਰ ਰਹੀ ਹੈ : ਢੰਡੀਆ, ਗੋਲਡਨ
Publish Date: Sat, 02 May 2026 04:43 PM (IST)
Updated Date: Sat, 02 May 2026 04:44 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਕਿਰਤ ਦਿਹਾੜਾ ਪਿੰਡ ਢਾਬ ਕੜਿਆਲ ਦੇ ਪੈਲਸ ਵਿਖੇ ਕਾਮਰੇਡ ਨਰਿੰਦਰ ਢਾਬਾਂ, ਕਾਮਰੇਡ ਸ਼ਿੰਦਰ ਮਾਹਲਮ,ਕ੍ਰਿਸਨ ਧਰਮੁਵਾਲਾ,ਬਲਬੀਰ ਕਾਠਗੜ੍ਹ, ਬਲਵੰਤ ਚੋਹਾਣਾ,ਰਮੇਸ਼ ਪੀਰ ਮੁਹੰਮਦ, ਬਲਵਿੰਦਰ ਮਹਾਲਮ,ਕਰਨੈਲ ਬੱਗੇਕੇ,ਬਿੰਦਰ ਢਾਬਾਂ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ। ਭਾਰਤੀ ਕਮਿਉਨਿਸਟ ਪਾਰਟੀ ( ਸੀਪੀਆਈ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਕਾਮਰੇਡ ਹੰਸ ਰਾਜ ਗੋਲਡਨ ਨੇ ਬੋਲਦਿਆਂ ਕਿਹਾ ਹੈ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਿਤ ਵਾਂਗ ਅੱਜ ਵੀ ਦੇਸ਼ ਦਾ ਕਿਰਤੀ ਕਾਮੇ ਦੋ ਡੰਗ ਦੀ ਰੋਟੀ ਪੂਰੀ ਕਰਣ ਲਈ ਮਜ਼ਦੂਰੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਸਰਕਾਰਾਂ ਕਿਰਤੀਆਂ ਨੂੰ ਗੁਰਬਤ ਵਿੱਚੋਂ ਕੱਢਣ ਲਈ ਜੋ ਮਜ਼ਦੂਰਾਂ ਲਈ ਕਦਮ ਚੁੱਕੇ ਚਾਹੀਦੇ ਹਨ, ਨਾ ਕੇ ਕਿਰਤੀਆਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਨੂੰ ਖਤਮ ਕਰਕੇ ਲੋਕ ਵਿਰੋਧੀ ਕਾਨੂੰਨ ਬਣਾਉਣੇ ਚਾਹੀਦੇ ਹਨ। ਆਗੂਆਂ ਨੇ ਸੱਦਾ ਦਿੰਦਿਆ ਕਿਹਾ ਕਿ ਕਿਰਤੀ ਜਮਾਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇੱਕ ਪਲੇਟਫਾਰਮ ਤੇ ਇੱਕਜੁੱਟ ਹੋਣਾ ਪਵੇਗਾ। ਉਕਤ ਆਗੂਆਂ ਤੋਂ ਇਲਾਵਾ ਅਸ਼ੋਕ ਢਾਬਾਂ,ਹਰਜੀਤ ਢੰਡੀਆ,ਸਮਿਤਰਾਂ ਫਾਜ਼ਿਲਕਾ,ਗੁਰਮੀਤ ਕਾਠਗੜ, ਕਿਸਾਨ ਆਗੂ ਹਰਮੀਤ ਢਾਬਾਂ,ਡਾਕਟਰ ਬਗੀਚਾ ਸਿੰਘ ਨੇ ਵੀ ਸਬੋਧਨ ਕੀਤਾ