ਅਵਾਰਾ ਕੁੱਤੀ ਨਾਲ ਗ਼ੈਰ ਕੁਦਰਤੀ ਕਾਰੇ ਦੇ ਦੋਸ਼ ਹੇਠ ਪਰਚਾ
ਅਵਾਰਾ ਕੁੱਤੀ ਨਾਲ ਗੈਰ ਕੁਦਰਤੀ ਕੰਮ ਕਰਨ ਵਾਲੇ ਅਣਪਛਾਤੇ ਵਿਅਕਤੀ ਤੇ ਪਰਚਾ ਦਰਜ
Publish Date: Fri, 20 Mar 2026 05:12 PM (IST)
Updated Date: Fri, 20 Mar 2026 05:13 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜਿਲਕਾ : ਥਾਣਾ ਸਿਟੀ ਫਾਜਿਲਕਾ ਪੁਲਿਸ ਨੇ ਇੱਕ ਅਵਾਰਾ ਕੁੱਤੀ ਨਾਲ ਗੈਰ ਕੁਦਰਤੀ ਕੰਮ ਕਰਨ ਵਾਲੇ ਅਣਪਛਾਤੇ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਉਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਲਤੀ ਵਾਸੀ ਕਾਸ਼ੀ ਨਗਰੀ ਫਿਰੋਜਪੁਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਇੱਕ ਵੀਡੀਓ ਪ੍ਰਾਪਤ ਹੋਈ ਸੀ, ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਡੇਰਾ ਸੱਚਾ ਸੌਦਾ ਕਲੋਨੀ ਗਲੀ ਨੰਬਰ 4 ਫਾਜਿਲਕਾ ਵਿਖੇ ਆਪਣੇ ਕਮਰੇ ਵਿੱਚ ਇੱਕ ਅਵਾਰਾ ਕੁੱਤੀ ਨਾਲ ਗੈਰ ਕੁਦਰਤੀ ਗਲਤ ਕੰਮ ਕਰ ਰਿਹਾ ਸੀ। ਜਿਸ ਤੇ ਧਾਰਾ 325 ਬੀ.ਐਨ.ਐਸ. ਅਤੇ ਪ੍ਰੀਵੇਸ਼ਨ ਆਫ ਕਰੂਐਲਟੀ ਆਫ ਐਨੀਮਲ ਐਕਟ 1960 ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।