ਬੈਂਕ ਵੱਲੋਂ ਸੀਲ ਕੀਤੇ ਮਕਾਨ ਦੇ ਜਿੰਦਰੇ ਤੋੜ ਕੇ ਮੁੜ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਬੈਂਕ ਵੱਲੋਂ ਸੀਲ ਕੀਤੇ ਮਕਾਨ ਦੇ ਜਿੰਦਰੇ ਤੋੜ ਕੇ ਮੁੜ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Publish Date: Sat, 14 Mar 2026 05:25 PM (IST)
Updated Date: Sat, 14 Mar 2026 05:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਗੁਰੂਹਰਸਹਾਏ ਪੁਲਿਸ ਵੱਲੋਂ ਬੈਂਕ ਵੱਲੋਂ ਕਾਨੂੰਨੀ ਤੌਰ ’ਤੇ ਕਬਜ਼ੇ ਵਿਚ ਲਏ ਗਏ ਇਕ ਮਕਾਨ ਦੇ ਜਿੰਦਰੇ ਤੋੜ ਕੇ ਉਸ ’ਤੇ ਦੁਬਾਰਾ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਤਿੰਨ ਲੋਕਾਂ ਸਮੇਤ 4 ਵਿਅਕਤੀਆਂ ਖ਼ਿਲਾਫ਼ 329 (4), 329 (3), 331 (3), 223, 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜਸਜੀਤ ਸਿੰਘ ਬਰਾੜ ਐਥੋਰਾਈਜਡ ਅਫਸਰ, ਏਯੂ ਸਮਾਲ ਫਾਇਨਾਂਸ ਬੈਂਕ ਲਿਮਟਿਡ ਪਟਿਆਲਾ ਨੇ ਗੁਰਪ੍ਰੀਤ ਕੌਰ ਪਤਨੀ ਰਾਜਪਾਲ ਸਿੰਘ, ਗੁੱਡੋ ਪਤਨੀ ਬਲਕਾਰ ਸਿੰਘ ਵਾਸੀ ਗੁੰਦੜ ਢੰਡੀ ਰੋਡ ਅਤੇ ਰੇਸ਼ਮ ਕੁਮਾਰ ਪੁੱਤਰ ਅਰੂੜ ਚੰਦ ਨੇ 6 ਮਰਲੇ 180 ਸਕੇਅਰ ਫੁੱਟ ਜਗ੍ਹਾ ’ਤੇ ਬੈਂਕ ਪਾਸੋਂ ਕਰਜ਼ਾ ਲਿਆ ਹੋਇਆ ਸੀ। ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਅਤੇ ਬੈਂਕ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਾਰਨ, ਬੈਂਕ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਇਸ ਮਕਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਿੰਦਰੇ ਲਾ ਦਿੱਤੇ ਸਨ। ਬੈਂਕ ਕਰਮਚਾਰੀਆਂ ਨੂੰ 22 ਜੁਲਾਈ 2025 ਨੂੰ ਪਤਾ ਲੱਗਾ ਕਿ ਉਕਤ ਵਿਅਕਤੀਆਂ ਨੇ ਕੁਝ ਪਿੰਡ ਵਾਸੀਆਂ ਨਾਲ ਮਿਲ ਕੇ ਬੈਂਕ ਵੱਲੋਂ ਲਾਏ ਜਿੰਦਰੇ ਤੋੜ ਦਿੱਤੇ ਹਨ ਅਤੇ ਮਕਾਨ ’ਤੇ ਮੁੜ ਆਪਣਾ ਕਬਜ਼ਾ ਜਮਾ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।