ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ
ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਤੇ ਪਰਚਾ ਦਰਜ
Publish Date: Thu, 30 Apr 2026 04:17 PM (IST)
Updated Date: Thu, 30 Apr 2026 04:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਥਾਣਾ ਵੈਰੋਕੇ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ਪਿੰਡ ਕੱਚਾ ਕਾਲੇ ਵਾਲਾ ਪੁੱਜੇ ਤਾਂ ਬੱਸ ਸਟੈਂਡ ਦੇ ਬਰਾਡੇ ਵਿੱਚ ਇੱਕ ਨੌਜਵਾਨ ਸਿਰ ਨੀਵਾਂ ਪਾ ਕੇ ਬੈਠਾ ਦਿਖਾਈ ਦਿੱਤਾ, ਜਿਸ ਦੇ ਆਲੇ-ਦੁਆਲੇ ਧੂੰਆਂ ਹੋ ਰਿਹਾ ਸੀ ਅਤੇ ਉਹ ਨਸ਼ੇ ਦਾ ਸੇਵਨ ਕਰਦਾ ਜਾਪਦਾ ਸੀ। ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਜੱਜ ਸਿੰਘ ਪੁੱਤਰ ਅਸ਼ੋਕ ਸਿੰਘ ਵਾਸੀ ਚੱਕ ਅਰਾਈਆ ਵਾਲਾ ਉਰਫ ਕੱਟੀਆ ਵਾਲਾ (ਜਲਾਲਾਬਾਦ) ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 1 ਸਿਲਵਰ ਪੰਨੀ, 1 ਲਾਈਟਰ ਅਤੇ 20 ਰੁਪਏ ਦਾ ਕਰੰਸੀ ਨੋਟ ਬਰਾਮਦ ਹੋਇਆ। ਜਿਸ ’ਤੇ ਧਾਰਾ 27/61/85 ਐੱਨਡੀਪੀਐੱਸ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।