ਪਰਾਲੀ ਨੂੰ ਅੱਗ ਲਗਾਉਣ ਵਾਲੇ 8 ਅਣਪਛਾਤੇ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ
ਮਮਦੋਟ ਦੇ ਵੱਖ ਵੱਖ ਪਿੰਡਾਂ ਵਿਖੇ ਪਰਾਲੀ ਨੂੰ ਅੱਗ ਲਗਾਉਣ ਵਾਲੇ 8 ਅਣਪਛਾਤੇ ਕਿਸਾਨਾਂ ਖਿਲਾਫ ਥਾਣਾ ਮਮਦੋਟ ਪੁਲਿਸ ਨੇ ਉਨ੍ਹਾਂ ਖਿਲਾਫ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਐੱਸਆਈ ਸੁਖਦੇਵ ਸਿੰਘ
Publish Date: Fri, 31 Oct 2025 01:12 PM (IST)
Updated Date: Fri, 31 Oct 2025 01:15 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮਮਦੋਟ ਦੇ ਵੱਖ ਵੱਖ ਪਿੰਡਾਂ ਵਿਖੇ ਪਰਾਲੀ ਨੂੰ ਅੱਗ ਲਗਾਉਣ ਵਾਲੇ 8 ਅਣਪਛਾਤੇ ਕਿਸਾਨਾਂ ਖਿਲਾਫ ਥਾਣਾ ਮਮਦੋਟ ਪੁਲਿਸ ਨੇ ਉਨ੍ਹਾਂ ਖਿਲਾਫ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਐੱਸਆਈ ਸੁਖਦੇਵ ਸਿੰਘ, ਸਹਾਇਕ ਥਾਣੇਦਾਰ ਜੋਰਾ ਸਿੰਘ, ਸਹਾਇਕ ਥਾਣੇਦਾਰ ਸੁਖਚੈਨ ਸਿੰਘ, ਸਹਾਇਕ ਥਾਣੇਦਾਰ ਜੋਰਾ ਸਿੰਘ ਅਤੇ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਇਕ ਵੱਖ ਵੱਖ ਲਿਸਟਾਂ ਮੁਤਾਬਿਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੇਟੈਸਲਾਇਟ ਰਾਹੀਂ ਮੌਸੂਲ ਹੋਇਆ ਡਾਟਾ ਜਿਸ ਵਿਚ ਮਿਤੀ 21 ਅਕਤੂਬਰ 2025 ਨੂੰ ਪਿੰਡ ਚੱਕ ਸਵਾਈ ਕੇ ਲੈਟੀਚਿਊਡ 30.8493, ਲੌਂਗੀਚਿਊਡ 74.1017 ’ਤੇ ਝੋਨੇ ਦੀ ਪਰਾਲੀ ਨੂੰ ਅਣਪਛਾਤੇ ਕਿਸਾਨਾਂ ਨੇ ਅੱਗ ਲਗਾਈ ਹੈ।
 ਪਿੰਡ ਗੱਟੀ ਬਸਤੀ ਲੈਟੀਚਿਊਡ 30.901, ਲੌਂਗੀਚਿਊਡ 74.438 ’ਚ ਝੋਨੇ ਦੀ ਪਰਾਲੀ ਨੂੰ ਅਣਪਛਾਤੇ ਕਿਸਾਨ ਨੇ ਅੱਗ ਲਗਾਈ ਹੈ। ਪਿੰਡ ਰਹੀਮੇ ਕੇ ਲੈਟੀਚਿਊਡ 30.88762, ਲੌਂਗੀਚਿਊਡ 74.42257 ’ਚ ਅਣਪਛਾਤੇ ਕਿਸਾਨ ਨੇ ਅੱਗ ਲਗਾਈ ਹੈ। ਪਿੰਡ ਮਮਦੋਟ ਉਤਾੜ ਲੈਟੀਚਿਊਡ 30.848, ਲੌਂਗੀਚਿਊਡ 74.445 ’ਚ ਅਣਪਛਾਤੇ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ। 
   
ਪਿੰਡ ਮੱਲਾ ਰਹੀਮੇ ਕੇ ਲੈਟੀਚਿਊਡ 30.894, ਲੌਂਗੀਚਿਊਡ 74.457 ਅਤੇ ਪਿੰਡ ਮੱਲਾ ਮਿੱਡਾ ਹਾਜੀ ਲੈਟੀਚਿਊਡ 30.91809, ਲੌਂਗੀਚਿਊਡ 74.50255 ’ਚ ਝੋਨੇ ਦੀ ਪਰਾਲੀ ਨੂੰ ਅਣਪਛਾਤੇ ਕਿਸਾਨ ਨੇ ਅੱਗ ਲਗਾਈ ਹੈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਕਿਸਾਨਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।