3 ਕਰੋੜ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ 5 ਨਾਮਜ਼ਦ
3 ਕਰੋੜ ਤੋਂ ਵੱਧ ਦੀ ਧੋਖਾਧੜੀ ਕਰਨ ਵਾਲੇ 5 ਵਿਅਕਤੀਆਂ ਤੇ ਪਰਚਾ ਦਰਜ
Publish Date: Tue, 17 Feb 2026 05:04 PM (IST)
Updated Date: Tue, 17 Feb 2026 05:06 PM (IST)

ਸਟਾਫ ਰਿਪੋਰਟਰ .ਪੰਜਾਬੀ ਜਾਗਰਣ, ਫਾਜ਼ਿਲਕਾ : ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਿਸ ਨੇ ਇੱਕ ਵਿਅਕਤੀ ਦਾ ਬੈਂਕ ਖਾਤਾ ਵਰਤ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ 5 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਨਦੀਪ ਸਿੰਘ ਉਰਫ ਦੀਪਾ ਪੁੱਤਰ ਸੁੰਦਰ ਸਿੰਘ ਵਾਸੀ ਗਿੱਦੜਾਵਾਲੀ ਨੇ ਸ਼ਿਕਾਇਤ ਦਿੱਤੀ ਕਿ ਉਸਨੇ ਸਾਲ 2016/17 ਵਿੱਚ ਆਪਣੇ ਨਾਮ ਪਰ ਕੰਪਨੀ ਵੋਲਟਾਸ ਫਰਿੱਜਾਂ ਦਾ ਸਰਵਿਸ ਸੈਂਟਰ ਲਿਆ ਸੀ ਅਤੇ ਜੈਨ ਨਗਰੀ ਨੇੜੇ ਨਾਗਪਾਲ ਹਸਪਤਾਲ ਅਬੋਹਰ ਵਿਖੇ ਇਲੈਕਟ੍ਰੋ ਵਰਲਡ ਦੇ ਨਾਮ ਤੇ ਦੁਕਾਨ ਬਣਾਈ ਸੀ। ਉਸਨੇ ਆਪਣੇ ਕਾਰੋਬਾਰ ਲਈ ਇੱਕ ਕਰੰਟ ਖਾਤਾ ਕੈਨਰਾ ਬੈਂਕ ਅਬੋਹਰ ਤੋਂ ਖੁਲਵਾਇਆ ਸੀ। ਹਰਸ਼ਵੀਰ ਸਿੰਘ ਪੁੱਤਰ ਵੇਦ ਪ੍ਰਕਾਸ਼ ਵਾਸੀ ਗਿੱਦੜਾਵਾਲੀ ਉਸਦੇ ਦੇ ਪਿੰਡ ਦਾ ਹੋਣ ਕਰਕੇ ਉਸਨੂੰ ਅਕਸਰ ਮਿਲਦਾ ਸੀ ਅਤੇ ਉਸਦੇ ਨਾਲ ਰਾਜਨ ਪੁੱਤਰ ਅਵਿਨਾਸ਼ ਚੰਦਰ ਵਾਸੀ ਸੱਪਾਵਾਲੀ ਵੀ ਹੁੰਦਾ ਸੀ। ਦਸੰਬਰ 2024 ਵਿੱਚ ਇਹਨਾਂ ਨੇ ਬੱਸ ਸਟੈਂਡ ਗਿੱਦੜਾਵਾਲੀ ਵਿਖੇ ਮੁਦੱਈ ਨੂੰ ਮਿਲ ਕੇ ਕਿਹਾ ਕਿ ਉਹਨਾਂ ਨੇ ਬਾਹਰਲੇ ਦੇਸ਼ ਰਿਸ਼ਤੇਦਾਰ ਨੂੰ ਐਮਰਜੈਂਸੀ ਪੈਸੇ ਭੇਜਣੇ ਹਨ ਜਿਸ ਲਈ ਉਹਨਾਂ ਨੂੰ ਕਾਰੰਟ ਖਾਤੇ ਅਤੇ ਸਿਮ ਦੀ ਜਰੂਰਤ ਹੈ। ਇਹ ਦੋਵੇਂ ਆਪਣੇ ਹੋਰ ਸਾਥੀਆਂ ਮਕੁਲ ਕੁਮਾਰ, ਹਿਮਾਂਸ਼ੂ ਵਾਸੀ ਅਬੋਹਰ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਮੁਦੱਈ ਤੋਂ ਉਸਦਾ ਖਾਤਾ ਅਤੇ ਸਿਮ ਲੈ ਗਏ ਅਤੇ ਉਸ ਵਿੱਚ 3 ਕਰੋੜ 78 ਲੱਖ 43 ਹਜ਼ਾਰ 214 ਰੁਪਏ ਦੀ ਬਲੈਕਮਨੀ ਦਾ ਲੈਣ-ਦੇਣ ਕਰਕੇ ਧੋਖਾਧੜੀ ਕੀਤੀ। ਪੁਲਿਸ ਨੇ ਹਰਸ਼ਵੀਰ ਸਿੰਘ ਪੁੱਤਰ ਵੇਦ ਪ੍ਰਕਾਸ਼ ਵਾਸੀ ਗਿੱਦੜਾਵਾਲੀ, ਰਾਜਨ ਪੁੱਤਰ ਅਵਿਨਾਸ਼ ਚੰਦਰ ਵਾਸੀ ਸੱਪਾਵਾਲੀ, ਮਕੁਲ ਕੁਮਾਰ, ਹਿਮਾਂਸ਼ੂ ਵਾਸੀ ਅਬੋਹਰ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਤੇ ਧਾਰਾ 318(4) ਅਤੇ 61(2) ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।