ਨਾੜ ਸਾੜਨ ਦੇ ਦੋਸ਼, 32 ਖ਼ਿਲਾਫ਼ ਮਾਮਲਾ ਦਰਜ
ਕਣਕ ਦੇ ਨਾੜ ਨੂੰ ਸਾੜਨ ਵਾਲੇ 32 ਵਿਅਕਤੀਆਂ ਖਿਲਾਫ ਮਾਮਲਾ ਦਰ
Publish Date: Fri, 08 May 2026 03:30 PM (IST)
Updated Date: Fri, 08 May 2026 03:32 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਾਜ਼ਿਲਕਾ : ਫਾਜ਼ਿਲਕਾ ਪੁਲਿਸ ਨੇ ਕਣਕ ਦੇ ਨਾੜ ਨੂੰ ਸਾੜਨ ਵਾਲੇ 32 ਵਿਅਕਤੀਆਂ ’ਤੇ ਪਰਚਾ ਦਰਜ ਕੀਤਾ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗੈਵਿਸ਼ ਕਪੂਰ ਨੇ ਦੱਸਿਆ ਕਿ ਜਿਨ੍ਹਾਂ ’ਤੇ ਪਰਚਾ ਦਰਜ ਕੀਤਾ ਗਿਆ ਹੈ ਉਨ੍ਹਾਂ ’ਚ ਗੁਰਤੇਜ ਸਿੰਘ ਵਾਸੀ ਚੱਕ ਸੜੀਆ, ਕ੍ਰਿਸ਼ਨ ਸਿੰਘ, ਸਤਪਾਲ ਸਿੰਘ ਤੇ ਫੁੰਮਣ ਸਿੰਘ, ਗੁਰਬਚਨ ਸਿੰਘ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ ਤੇ ਮਲਕੀਤ ਸਿੰਘ ਵਾਸੀ ਚੱਕ ਬਲੋਚਾ, ਅਸ਼ੋਕ ਕੁਮਾਰ ਤੇ ਨੀਲਮ ਰਾਣੀ ਵਾਸੀ ਰੂੰਮ ਵਾਲਾ, ਜੰਗੀਰ ਸਿੰਘ, ਗੁਰਬਚਨ ਸਿੰਘ ਤੇ ਕੇਹਰ ਸਿੰਘ ਵਾਸੀ ਚੱਕ ਮੌਜਦੀਨ ਵਾਲਾ, ਹੰਸ ਰਾਜ ਤੇ ਰਮੇਸ਼ ਚੰਦ, ਅਮੀਰ ਵਾਸੀ ਪੀਰੇ ਕੇ, ਅਮਰਜੀਤ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ ਤੇ ਜਸਕਰਨ ਸਿੰਘ ਵਾਸੀ ਚੱਕ ਸੈਦੇ ਕੇ, ਕੁਲਦੀਪ ਸਿੰਘ ਵਾਸੀ ਘਾਂਗਾ ਕਲਾਂ, ਮੰਗਤ ਸਿੰਘ ਵਾਸੀ ਢੰਡੀ ਖੁਰਦ, ਅਜੀਤ ਸਿੰਘ ਵਾਸੀ ਘੁਬਾਇਆ, ਸੁਰਜੀਤ ਸਿੰਘ ਵਾਸੀ ਚੱਕ ਖੀਵਾ, ਕੁਲਵੰਤ ਸਿੰਘ ਤੇ ਦਿਲਾਵਰ ਸਿੰਘ ਵਾਸੀਆਨ ਲੱਧੂ ਵਾਲਾ ਹਿਠਾੜ, ਪੂਰਨ ਚੰਦ, ਸਤਪਾਲ ਕੁਮਾਰ ਤੇ ਛਿੰਦਰਪਾਲ ਵਾਸੀ ਆਹਲ ਬੋਦਲਾ, ਪ੍ਰੀਤਮ ਸਿੰਘ ਵਾਸੀ ਬਹਿਕ ਹਸਤਾ, ਮਾਇਆ ਬੀਬੀ, ਰਾਜ ਸਿੰਘ ਸਿੰਘ ਤੇ ਦੇਸ ਸਿੰਘ ਵਾਸੀ ਗੁਲਾਮ ਰਸੂਲ ਵਾਲੀ, ਵਜੀਰ ਸਿੰਘ ਤੇ ਭਗਵਾਨ ਦੇਵੀ ਵਾਸੀ ਬੱਖੂਸ਼ਾਹ ਦੇ ਨਾਮ ਸ਼ਾਮਲ ਹਨ।