ਮਾਂ ਬਗਲਾ ਮੁਖੀ ਸਾਰਿਆਂ ਦੇ ਕਾਰਜ ਕਰਦੇ ਸੰਪੰਨ : ਸਵਾਮੀ ਕਮਲਪੁਰੀ
ਮਾਂ ਬਗਲਾ ਮੁਖੀ ਦੀ ਸ਼ਰਨ ਵਿਚ ਆਉਣ ਨਾਲ ਸਾਰੇ ਕਾਰਜ ਹੁੰਦੇ ਹਨ ਸੰਪੰਨ: ਸਵਾਮੀ ਕਮਲਪੁਰੀ
Publish Date: Wed, 22 Apr 2026 04:08 PM (IST)
Updated Date: Wed, 22 Apr 2026 04:13 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਮਾਤਾ ਬਗਲਾ ਮੁਖੀ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਥਾਨਕ ਸੁਆਮੀ ਸ਼ੰਕਰਾਪੁਰੀ ਗਊਸ਼ਾਲਾ ਵਿਖੇ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਕਮਲਪੁਰੀ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸਰਵ ਕਾਰਜ ਸਿੱਧੀ ਯੱਗ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਡਿਤ ਚੰਦਰੇਸ਼ ਦਿਵੇਦੀ, ਪੰਡਿਤ ਜਤਿੰਦਰ ਮਿਸ਼ਰਾ ਵੱਲੋਂ ਹਵਨ ਯੱਗ ਮੰਤਰ ਉਚਾਰਨ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਮਹਾਂਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਕਮਲਪੁਰੀ ਜੀ ਨੇ ਕਿਹਾ ਕਿ ਮਾਂ ਬਗਲਾਮੁਖੀ ਸੰਸਾਰ ਦਾ ਕਲਿਆਣ ਕਰਨ ਵਾਲੀ ਦੇਵੀ ਹੈ। ਯੱਗ ਨਾਲ ਸੰਸਾਰ ਦੇ ਸਾਰੇ ਜੀਵਾਂ ਦਾ ਜਨ ਕਲਿਆਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਖੁਸ਼ੀਆਂ ਅਤੇ ਦੁੱਖਾਂ ਨਾਲ ਭਰਿਆ ਹੋਇਆ ਹੈ। ਜ਼ਿੰਦਗੀ ਵਿਚ ਤੁਹਾਨੂੰ ਜੋ ਵੀ ਸਮੱਸਿਆ ਜਾਂ ਮੁਸ਼ਕਲ ਆਉਂਦੀ ਹੈ, ਸੱਚੀ ਸ਼ਰਧਾ ਨਾਲ ਮਾਂ ਬਗਲਾਮੁਖੀ ਦਾ ਸ਼ਰਨ ਲਓ ਅਤੇ ਮਾਂ ਬਗਲਾਮੁਖੀ ਤੁਹਾਡੇ ਸਾਰੇ ਕਾਰਜ ਪੂਰੇ ਕਰੇਗੀ। ਉਪਰੰਤ ਸ਼ਰਧਾਲੂਆਂ ਵੱਲੋਂ ਮਾਂ ਬਗਲਾ ਮੁਖੀ ਜੀ ਦਾ ਗੁਣਗਾਨ ਕੀਤਾ ਗਿਆ। ਮਾਂ ਬਗਲਾਮੁਖੀ ਨੂੰ ਭੋਗ ਅਰਪਿਤ ਕਰਨ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਵਾਮੀ ਸ਼ੰਕਰਾਪੁਰੀ ਪਿੰਦਰਾ ਪੋਲ ਗਊਸ਼ਾਲਾ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਮਾ, ਕੁਲਦੀਪ ਸ਼ਰਮਾ, ਮਾਸਟਰ ਹਰੀਸ਼ ਸ਼ਰਮਾ, ਚੰਦਰ ਬਾਂਸਲ, ਨੈਨਸੀ ਬਾਂਸਲ, ਸੁੰਦਰਮ ਸੂਦ, ਪੰਕਜ ਕੁਮਾਰ, ਦੀਪਾ ਕੰਡਾ, ਰਵਿੰਦਰ ਮੰਗਾ ਪੀਏ, ਰੂਫੀ ਬਲਜਿੰਦਰ ਬਾਵਾ, ਚਰਨਜੀਤ ਸਿੰਘ, ਸੁਖਦੀਪ ਸਿੰਘ, ਵਿੱਕੀ, ਕਾਲੀ ਬਾਬਾ ਆਦਿ ਹਾਜ਼ਰ ਸਨ।