ਸਰਕਾਰੀ ਕੰਨਿਆ ਸਕੂਲ ’ਚ ਬਿਜ਼ਨੈੱਸ ਬਲਾਸਟਰ ਮੇਲਾ ਕਰਵਾਇਆ
ਜਲਾਲਾਬਾਦ ਦੇ ਸਰਕਾਰੀ ਕੰਨਿਆ ਸਕੂਲ ਵਿੱਚ “ਬਿਜਨਸ ਬਲਾਸਟਰ ਮੇਲਾ” ਧੂਮਧਾਮ ਨਾਲ ਆਯੋਜਿਤ
Publish Date: Thu, 30 Apr 2026 04:12 PM (IST)
Updated Date: Thu, 30 Apr 2026 04:16 PM (IST)

- ਵਿਦਿਆਰਥੀਆਂ ਨੇ ਖੁਦ ਤਿਆਰ ਕੀਤੇ ਉਤਪਾਦਾਂ ਦੀਆਂ ਸਟਾਲਾਂ ਲਾ ਕੇ ਆਤਮ ਨਿਰਭਰਤਾ ਵੱਲ ਵਧਾਇਆ ਕਦਮ ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ +1 ਅਤੇ +2 ਜਮਾਤ ਦੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਚਲਾਏ ਜਾ ਰਹੇ ਬਿਜ਼ਨੈੱਸ ਬਲਾਸਟਰ ਪ੍ਰੋਗਰਾਮ ਅਧੀਨ ਵਿਸ਼ੇਸ਼ ਮੇਲਾ ਕਰਵਾਇਆ ਗਿਆ। ਇਹ ਮੇਲਾ ਡੀਈਓ ਸੈਕੰਡਰੀ ਫਾਜ਼ਿਲਕਾ ਅਜੇ ਕੁਮਾਰ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਅਮਿਤ ਗਗਨੇਜਾ ਦੀ ਅਗਵਾਈ ਹੇਠ ਲਾਇਆ ਗਿਆ। ਇਸ ਮੌਕੇ ਐੱਸਡੀਐੱਮ ਜਲਾਲਾਬਾਦ ਕਵਰਜੀਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵੱਖ-ਵੱਖ ਉਤਪਾਦਾਂ ਦੀ ਖਰੀਦਦਾਰੀ ਕਰ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਸਟਾਲਾਂ ਲਾਈਆਂ, ਜਿਨ੍ਹਾਂ ਵਿੱਚ ਖਾਧ ਪਦਾਰਥ, ਘਰੇਲੂ ਸਜਾਵਟੀ ਸਮਾਨ, ਬਿਊਟੀ ਪ੍ਰੋਡਕਟਸ, ਕਰੋਸ਼ੀਏ ਦਾ ਸਾਮਾਨ, ਆਚਾਰ-ਮੁਰੱਬੇ ਅਤੇ ਵਰਮੀ ਕੰਪੋਸਟ ਖਾਦ ਵਰਗੇ ਉਤਪਾਦ ਸ਼ਾਮਲ ਸਨ। ਇਨ੍ਹਾਂ ਸਟਾਲਾਂ ਦੀ ਤਿਆਰੀ ਵਿੱਚ +1 ਅਤੇ +2 ਕਲਾਸਾਂ ਦੇ ਇੰਚਾਰਜ ਅਧਿਆਪਕਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਜੱਜਮੈਂਟ ਰਜਨੀਸ਼ ਕੌਰ, ਸੁਰਜੀਤ ਕੌਰ ਅਤੇ ਛਿੰਦਰਪਾਲ ਬਤਰਾ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਅਸਿਸਟੈਂਟ ਨੋਡਲ ਬਿਜਨਸ ਬਲਾਸਟਰ ਸ਼ਿਖਾ ਨਾਗਪਾਲ ਅਤੇ ਅਧਿਆਪਕਾਵਾਂ ਨਿਰਮਲ ਰਾਣੀ ਤੇ ਰਚਨਾ ਲੂਣਾ ਨੇ ਵੀ ਮੇਲੇ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਸੁਧਾ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ। ਸਮਾਗਮ ਵਿੱਚ ਅਮਰਜੋਤ ਕੌਰ, ਅੰਜੂ ਅਰੋੜਾ, ਹਰਮੇਸ਼ ਸਿੰਘ, ਪ੍ਰਦੀਪ ਕੁਮਾਰ, ਇੰਦੂ ਬਾਲਾ, ਸੁਨੀਤਾ ਬੱਬਰ ਸਮੇਤ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਇਹ ਬਿਜ਼ਨੈੱਸ ਬਲਾਸਟਰ ਮੇਲਾ ਸਫਲਤਾਪੂਰਵਕ ਸੰਪੰਨ ਹੋਇਆ, ਜਿਸ ਨੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਅਤੇ ਉਦਯੋਗੀ ਸੋਚ ਨੂੰ ਹੋਰ ਮਜ਼ਬੂਤ ਕੀਤਾ।